Thursday, July 4, 2024

ਪੌਦੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ

ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – ਬ੍ਰਹਮਾ ਕੁਮਾਰੀ ਆਸ਼ਰਮ ਸੁਨਾਮ ਵਲੋਂ ਆਯੋਜਿਤ ਵਾਤਾਵਰਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਡਾ: ਸਤਪਾਲ ਸਿੰਗਲਾ, ਭਾਈ ਗੰਗਾ ਸਿੰਘ ਅਤੇ ਭਾਈ ਲਾਲ ਚੰਦ ਦੀ ਯਾਦ ਵਿੱਚ ਪੌਦੇ ਲਗਾਏ ਅਤੇ ਵੰਡੇ ਗਏ।ਕੇਂਦਰ ਦੀ ਡਾਇਰੈਕਟਰ ਵੀ.ਕੇ ਮੀਰਾ ਦੀਦੀ ਨੇ ਨੇਕ ਰੂਹਾਂ ਨੂੰ ਯਾਦ ਕਰਦਿਆਂ ਲੋਕਾਂ ਨੂੰ ਸਮੇਂ ਦੀ ਮੰਗ ਅਨੁਸਾਰ ਰੁੱਖ ਲਗਾਉਣ ਦਾ ਸੱਦਾ ਦਿੱਤਾ।ਇਸ ਸਮੇਂ ਵਿਵੇਕ ਗੋਇਲ, ਕ੍ਰਿਸ਼ਨਾ ਸਿੰਗਲਾ, ਦੀਪਕ ਸਿੰਗਲਾ, ਮਨੋਹਰ ਗਰਗ, ਤਰਸੇਮ ਗਰਗ, ਰਾਜਿੰਦਰ ਗੋਇਲ ਬਿੱਟੂ, ਸ਼ਿਆਮ ਕਰਿਆਨਾ ਸਟੋਰ, ਗੁਰਜੰਟ, ਸਰੋਜ ਸਿੰਗਲਾ, ਅਨੀਤਾ ਗੋਇਲ, ਰਾਣੀ ਗੋਇਲ, ਬਿਮਲਾ, ਜੋਤੀ, ਸ਼ੀਤਲ, ਸ਼ਮਿਲਾ ਮਾਤਾ, ਮੀਰਾ ਮਾਤਾ, ਸੁਨੀਤਾ, ਰੇਣੂ ਗਰਗ, ਸੁਰਜੀਤ ਮਾਤਾ, ਵਿੱਕੀ ਅਤੇ ਮਾਧੁਰੀ ਦੀਦੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …