ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ-ਸੀ ਨੂੰ ਜਰਨਲ ਪੋਸਟ ਆਫਿਸ ਕੰਪਲੈਕਸ ਵਿੱਚ ਮਿਲੇ ਨਵੇ ਯੂਨੀਅਨ ਆਫਿਸ ਦਾ ਮਹੂਰਤ ਪਰਵੀਨ ਪ੍ਰਸੂਨ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਅੰਮ੍ਰਿਤਸਰ, ਹਰਵੰਤ ਸਿੰਘ ਆਫਿਸ ਸੁਪਰਵਾਇਜ਼ਰ, ਅਨੰਤ ਪਾਲ ਸੈਕਟਰੀ ਜਰਨਲ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ਅਤੇ ਸੰਤੋਸ਼ ਕੁਮਾਰ ਸਿੰਘ ਸੈਕਟਰੀ ਨੇ ਕੀਤਾ।ਅਪਣੇ ਸੰਬੋਧਨ ‘ਚ ਅਨੰਤ ਪਾਲ ਤੇ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਭਾਰਤੀਯ ਮਜ਼ਦੂਰ ਸੰਘ ਨਾਲ ਸੰਬਧਤ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ਇਸ ਸਮੇਂ ਦੇਸ਼ ਦੀ ਨੰਬਰ ਇਕ ਪੋਸਟਲ ਯੂਨੀਅਨ ਬਣ ਕੇ ਉਭਰ ਰਹੀ ਹੈ।
ਪੰਜਾਬ ਸਰਕਲ ਸੈਕਟਰੀ ਵਿਜੇ ਕੁਮਾਰ ਨੇ ਭਾਰਤੀਯ ਯੂਨੀਅਨ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀਯ ਯੂਨੀਅਨ ਗਰੁੱਪ-ਸੀ ਪੰਜਾਬ ਸਰਕਲ ਨੂੰ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਯੂਨੀਅਨ ਨੂੰ ਕਮਰਾ ਅਲਾਟ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ।ਮੀਟਿੰਗ ਨੂੰ ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਫੈਡਰੇਸ਼ਨ ਨਵੀਂ ਦਿੱਲੀ, ਮਨਜੀਤ ਸਿੰਘ ਸੈਕਟਰੀ ਰਿਟਾ. ਐਸੋਸੀਏਸ਼ਨ, ਮਨਪ੍ਰੀਤ ਸਿੰਘ ਸਰਕਲ ਪ੍ਰਧਾਨ, ਭੁਪਿੰਦਰ ਸਿੰਘ ਡਵੀਜ਼ਨ ਸੈਕਟਰੀ ਅੰਮ੍ਰਿਤਸਰ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੀਨੀਅਰ ਪੋਸਟ ਮਾਸਟਰ ਅਮਰਜੀਤ ਸਿੰਘ ਵੈਦ, ਮਨਿੰਦਰ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਕਮਲਜੀਤ ਸਿੰਘ ਗੁਰਦਾਸਪੁਰ, ਮਨਪ੍ਰੀਤ ਸਿੰਘ ਸੰਗਰੂਰ, ਕੁਲਦੀਪ ਸਿੰਘ ਉੱਪਲ ਲੁਧਿਆਣਾ, ਜੀ.ਡੀ ਵਰਮਾ ਚੰਡੀਗੜ੍ਹ, ਜਸਵਿੰਦਰ ਫ਼ਰੀਦਕੋਟ, ਮੋਹਿੰਦਰ ਸਿੰਘ ਸੰਗਰੂਰ, ਰਜਨੀ ਗੁਪਤਾ, ਕੋਮਲਦੀਪ ਕੌਰ, ਮੈਡਮ ਨਿਧੀ, ਮਨੂ ਸ਼ਰਮਾ, ਮੰਗਤ ਰਾਏ ਫਿਰੋਜ਼ਪੁਰ ਤੇ ਪਰਮਜੀਤ ਰਾਏ ਤੋਂ ਇਲਾਵਾ ਸੈਂਕੜੇ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਤੋਂ ਇੱਕ ਦਿਨ ਪਹਿਲਾਂ ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ-ਸੀ ਦੀ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਜਰਨਲ ਪੋਸਟ ਆਫਿਸ ਵਿਖੇ ਹੋਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …