Saturday, June 29, 2024

ਏਅਰਫੋਰਸ ਸਟੇਸ਼ਨ ਰਾਜਾਸਾਂਸੀ ਵਿਖੇ 10ਵਾਂ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਏਅਰਫੋਰਸ ਸਟੇਸ਼ਨ ਰਾਜਾਸਾਂਸੀ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਜਿਸ ਦੌਰਾਨ ਹਵਾਈ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਯੋਗ ਦਾ ਅਭਿਆਸ ਕੀਤਾ ਗਿਆ।ਯੋਗਾ ਇੰਸਟ੍ਰਕਟਰਾਂ ਵਜੋਂ ਸਿਖਲਾਈ ਪ੍ਰਾਪਤ ਹਵਾਈ ਯੋਧਿਆਂ ਨੇ ਆਪਣੀ ਮੁਹਾਰਤ ਨਾਲ ਆਮ ਯੋਗਾ ਪ੍ਰੋਟੋਕੋਲਕ੍ਰਮ ਦੇ ਬਾਅਦ ਸਮੂਹਿਕ ਯੋਗਾ ਪ੍ਰੋਗਰਾਮ ਦਾ ਸੰਚਾਲਨ ਕੀਤਾ। ਰਾਮ ਲਾਲ ਸੈਣੀ ਯੋਗਾ ਇੰਸਟ੍ਰਕਟਰ ਨੇ ਯੋਗ ਅਭਿਆਸ ਦੇ ਮਹੱਤਵ ਅਤੇ ਸਿਹਤ ਲਾਭਾਂ ਬਾਰੇ ਇੱਕ ਸ਼ੁਰੂਆਤੀ ਭਾਸ਼ਣ ਦਿੱਤਾ।ਇਸ ਸਮਾਗਮ ਵਿੱਚ ਵੱਖ-ਵੱਖ ਯੋਗਿਕ ਗਤੀਵਿਧੀਆਂ, ਧਿਆਨ ਅਭਿਆਸ, ਸੰਕਲਪ, ਪ੍ਰਾਰਥਨਾਵਾਂ ਅਤੇ ਪ੍ਰਦਰਸ਼ਨ ਸ਼ਾਮਲ ਸਨ।ਅੰਤਰਰਾਸ਼ਟਰੀ ਯੋਗਾ ਦਿਵਸ 2024 ਦਾ ਥੀਮ ‘ਸਵੈ ਅਤੇ ਸਮਾਜ ਲਈ ਯੋਗਾ’ ਹੈ।

 

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …