ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਮਾਇਆ ਗਾਰਡਨ ਮਾਰਨਿੰਗ ਵਾਕ ਗਰੁੱਪ ਨੇ ਮਾਇਆ ਗਾਰਡਨ ਨੂੰ ਹਰਿਆ ਭਰਿਆ ਬਣਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।ਜਿਸ ਵਿੱਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਮਾਇਆ ਗਾਰਡਨ ਦੇ ਪਾਰਕਾਂ ਵਿੱਚ ਬੂਟੇ ਲਗਾਉਣ ਦੇ ਨਾਲ-ਨਾਲ ਕਲੌਨੀ ਵਾਸੀਆਂ ਦੇ ਘਰਾਂ ਵਿੱਚ ਵੀ ਬੂਟੇ ਲਗਾਏ ਗਏ।ਗਰੁੱਪ ਦੇ ਮੈਂਬਰ ਪ੍ਰਭਾਤ ਜ਼ਿੰਦਲ, ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਕਾਂਸਲ, ਮੱਖਣ ਸਿੰਗਲਾ, ਐਡਵੋਕੇਟ ਰਾਕੇਸ਼ ਜ਼ਿੰਦਲ, ਐਡਵੋਕੇਟ ਅਵਿਨਾਸ਼ ਸਿੰਗਲਾ ਨੇ ਕਲੋਨੀ ਵਾਸੀਆਂ ਨੂੰ ਕਿਹਾ ਕਿ ਇਨ੍ਹਾਂ ਪੌਦਿਆਂ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ।ਸ਼ਿਵਜੀ ਰਾਮ ਗਰਗ, ਅਸ਼ਵਨੀ ਬਾਂਸਲ, ਪਵਨ ਕੁਮਾਰ ਕੇਪਟੀ, ਰਾਜੀਵ ਸਿੰਗਲਾ, ਕਮਲਦੀਪ ਚਿਨਾ, ਕਮਲ ਗੋਇਲ ਨੇ ਕਿਹਾ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਅੱਜ ਰੁੱਖ ਲਗਾਉਣ ਦੀ ਬਹੁਤ ਲੋੜ ਹੈ।
ਇਸ ਮੁਹਿੰਮ ਵਿੱਚ ਕੇਵਲ ਕ੍ਰਿਸ਼ਨ ਗਰਗ, ਆਨੰਦਵਰਧਨ, ਅਨੂਪ ਰੇਖੀ, ਪੰਡਿਤ ਰਾਮ ਜੁਆਰੀ, ਪੁਨੀਤ ਕੁਮਾਰ, ਸਿਮਰ ਗੋਇਲ, ਭਾਰਤ ਭੂਸ਼ਣ ਕਾਕਾ, ਰਜਿੰਦਰ ਬਬਲੀ, ਲੋਮੇਸ਼ ਕਾਂਸਲ, ਸ਼ੰਕਰ ਸ਼ਰਮਾ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …