Friday, March 28, 2025

ਪੀ.ਟੀ.ਸੀ ਪੰਜਾਬੀ ਚੈਨਲ ‘ਤੇ ਡਾਂਸ ਪੰਜਾਬੀ ਡਾਂਸ ‘ਚ ਵਿਸ਼ਾਲ ਨੇ ਮਾਰੀ ਬਾਜ਼ੀ

ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਸੰਗਰੂਰ ਦੇ ਦਲਿਤ ਸਮਾਜ ਨਾਲ ਸੰਬੰਧਿਤ ਨੌਜਵਾਨ ਵਿਸ਼ਾਲ ਸਵੇਗਰ ਵਲੋਂ ਬੀਤੇ ਦਿਨੀਂ ਪੀ.ਟੀ.ਸੀ ਪੰਜਾਬੀ ਚੈਨਲ ‘ਤੇ ਹੋਏ ਡਾਂਸ ਪੰਜਾਬੀ ਡਾਂਸ ਮੁਕਾਬਿਲਆਂ ਵਿੱਚ ਅਹਿਮ ਪੁਜੀਸ਼ਨ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ।ਪ੍ਰਸਿੱਧ ਸਮਾਜਿਕ ਜਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਅਤੇ ਘਰ ਘਰ ਸੰਵਿਧਾਨ ਮੁਹਿੰਮ ਤਹਿਤ ਟੀਮ ਦੀਪ ਚੰਡਾਲੀਆ ਆਸਟ੍ਰੇਲੀਆ ਵਲੋਂ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਵਿਸ਼ਾਲ ਸਵੇਗਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਦਰਸ਼ਨ ਕਾਂਗੜਾ ਨੇ ਕਿਹਾ ਕਿ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੀ ਤੋਂ ਦੂਰ ਹੋਣ ਲਈ ਨੌਜਵਾਨਾਂ ਨੂੰ ਅਜਿਹੇ ਖੇਤਰਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ।
ਇਸ ਮੌਕੇ ਮੁਕੇਸ਼ ਰਤਨਾਕਰ ਕੌਮੀ ਪ੍ਰਧਾਨ ਯੂਥ ਵਿੰਗ, ਸੁਖਪਾਲ ਸਿੰਘ ਭੰਮਾਬੱਦੀ ਜਿਲ੍ਹਾ ਪ੍ਰਧਾਨ ਸੰਗਰੂਰ, ਰਵੀ ਕੁਮਾਰ ਚੋਹਾਨ, ਜਗਸੀਰ ਸਿੰਘ ਜੱਗਾ, ਮਨੋਜ ਕੁਮਾਰ, ਜਤਿੰਦਰ ਰਾਣਾ, ਮੌਂਟੀ ਪਾਬਲਾ, ਹਰਮਨ ਸਿੰਘ, ਸਾਹਿਲ ਵਰਮਾ, ਹਰਸ਼, ਵਿਕਾਸਦੀਪ ਕਾਂਗੜਾ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …