ਚੀਮਾ ਮੰਡੀ,17 ਜੁਲਾਈ (ਜਗਸੀਰ ਲੌਂਗੋਵਾਲ ) – ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ ਵਿਖੇ ਵਿਦਿਆਰਥੀਆਂ ਦੇ ਜਨਰਲ ਨਾਲੇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਕੂਲ ਦੇ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਅੰਤ ‘ਚ ਮਦਰ ਟੈਰੇਸਾ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮੈਡਮ ਕਮਲ ਗੋਇਲ ਅਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਸ ਸਮੇਂ ਜੋਸ਼ੀ ਸਰ ਕੇਰਲਾ, ਮੈਡਮ ਗੁਰਜੰਟ, ਸ਼ਵੀਨਾ ਜੋਸ਼ੀ ਕੇਰਲਾ, ਹਰਮੀਤ ਕੌਰ, ਅਕਾਂਕਸ਼ਾ, ਜਸ਼ਨਜੋਤ ਕੌਰ, ਉਮਾ ਦੇਵੀ, ਜਸਵੰਤ ਸਿੰਘ, ਅਮਨਦੀਪ ਕੌਰ, ਮੀਨੂ ਰਾਣੀ, ਮਨਮੀਤ ਕੌਰ, ਮੋਨਾ ਰਾਣੀ, ਕਮਲੇਸ਼ ਰਾਣੀ, ਮਨਪ੍ਰੀਤ ਕੌਰ, ਸੰਦੀਪ ਸ਼ਰਮਾ, ਦੀਪਿਕਾ ਰਾਣੀ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …