Saturday, September 12, 2026

ਅਟਾਰੀ ਧਰਨੇ ਲਈ ਗਿਨੀ ਭਾਟੀਆ ਦੀ ਅਗਵਾਈ ‘ਚ ਜੱਥਾ ਰਵਾਨਾ

PPN0501201522

ਅੰਮ੍ਰਿਤਸਰ, 5 ਜਨਵਰੀ (ਸਾਜਨ) – ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨਸ਼ਿਆਂ ਦੇ ਵਿਰੁੱਧ ਅਟਾਰੀ ਵਿਖੇ ਲਗਾਏ ਗਏ ਧਰਨੇ ਵਿੱਚ ਸ਼੍ਰੌਮਣੀ ਅਕਾਲੀ ਦਲ ਆਲ ਕਲੋਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਸਾਥੀਆਂ ਦੇ ਵੱਡੇ ਕਾਫਲੇ ਸਮੇਤ ਧਰਨੇ ਲਈ ਰਵਾਨਾ ਹੋਏ।ਗਿਨੀ ਭਾਟੀਆ ਨੇ ਕਿਹਾ ਕਿ ਮਾਝੇ ਦੇ ਜਰਨੈਲ ਇੰਦਰਬੀਰ ਸਿੰਘ ਬੁਲਾਰੀਆ ਦੇ ਆਸ਼ੀਰਵਾਦ ਸਦਕਾਾ ਯੂਥ ਵਿੰਗ ਦੀ ਪੁਰੀ ਲੀਡਰਸ਼ੀਪ ਭਾਰੀ ਇੱਕਠ ਵਿੱਚ ਧਰਨੇ ਲਈ ਰਵਾਨਾ ਹੋਏ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਰੀ ਲੀਡਰਸ਼ੀਪ ਦਾ ਇਕੋ ਹੀ ਮੁੱਖ ਟੀਚਾ ਹੈ ਪੰਜਾਬ ਵਿੱਚੋਂ ਮਹਿੰਗਾਈ ਅਤੇ ਨਸ਼ੇ ਨੂੰ ਜੱੜ ਤੋਂ ਖਤਮ ਕਰਨਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਹਰ ਪਾਸੋਂ ਹਾਰ ਦਾ ਮੁੰਹ ਵੇਖਨਾ ਪੈ ਰਿਹਾ ਹੈ, ਜਿਸ ਕਾਰਨ ਹਰ ਰੋਜ ਕੋਈ ਨਾਂ ਕੋਈ ਮੁੱਦਾ ਛੇੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੋਕਾਂ ਨੂੰ ਭੜਕਾ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਧਰਨਾ ਇਤਿਹਾਸਿਕ ਸਿੱਧ ਹੋਵੇਗਾ।ਇਸ ਮੌਕੇ ਅਸ਼ਵੀਨ ਅਗਰਵਾਲ, ਸੁਨੀਲ ਵਿੱਜ, ਗੁਡੂ ਭਾਟੀਆ, ਰਾਜਨ ਨਰੂਲਾ, ਰਾਹੂਲ ਅਰੋੜਾ, ਸ਼ੈਂਕੀ ਭਾਟੀਆ, ਰਾਕੇਸ਼ ਬਾਬਾ, ਸੋਨੂ ਅਰੌੜਾ, ਬਲਦੇਵ, ਵਿਕਾਸ, ਕਾਲੇਸ਼ਾਹ, ਰਾਹੂਲ ਮਹਾਜਨ, ਸੋਨੂ ਹੰਸ, ਰੈਂਬੋ ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply