Tuesday, December 3, 2024

ਤੀਸਰਾ ਸੁਰ ਉਤਸਵ 2024 – ਤੀਜਾ ਦਿਨ ਮਿਊਜ਼ਿਕ ਡਾਇਰੈਕਟਰ ਜੋੜੀ ਲਕਸ਼ਮੀ ਕਾਂਤ ਪਿਆਰੇ ਲਾਲ ਨੂੰ ਸਮਰਪਿਤ

ਅੰਮ੍ਰਿਤਸਰ, 23 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਤੀਜੇ ਦਿਨ ਮੁੱਖ ਮਹਿਮਾਨ ਰਮਨ ਬਖ਼ਸ਼ੀ ਸਾਬਕਾ ਡਿਪਟੀ ਮੇਅਰ ਨੇ ਸ਼ਿਰਕਤ ਕੀਤੀ।ਸੁਰ ਉਤਸਵ ਦੇ ਅੱਜ ਤੀਜੇ ਦਿਨ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੋੜੀ ਲਕਸ਼ਮੀ ਕਾਂਤ ਪਿਆਰੇ ਲਾਲ ਜੀ ਨੂੰ ਸਮਰਪਿਤ ਕੀਤਾ।ਪ੍ਰੋਗਰਾਮ ਦੇ ਸੰਚਾਲਕ ਹਰਿੰਦਰ ਸੋਹਲ ਨੇ ਲਕਸ਼ਮੀ ਕਾਂਤ ਪਿਆਰੇ ਲਾਲ ਜੀ ਦੇ ਜੀਵਨ ਅਤੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝ ਪਾਈ ਕਿ ਕਿਸ ਤਰ੍ਹਾਂ ਇਸ ਜੋੜੀ ਨੇ ਬਾਲੀਵੁੱਡ ਨੂੰ ਸੁਪਰਹਿੱਟ ਅਤੇ ਸਦਾਬਹਾਰ ਗੀਤ ਦਿੱਤੇ।ਇਸ ਸੰਗੀਤਮਈ ਸ਼ਾਮ ਦੇ ਗਾਇਕ ਕਪਿਲ ਮਹਾਜਨ, ਅਸ਼ੋਕ, ਮਨੀਸ਼ ਸਹਿਦੇਵ, ਰਮੇਸ਼ ਨਾਗਪਾਲ, ਜਸਪਿੰਦਰ, ਸ਼ਸ਼ੀ, ਪਵਨ ਵਿਆਸ, ਸੁਰਜੀਤ ਬਮਰਾਹ, ਪੱਪੂ ਗਿੱਲ, ਸੰਜੀਵ ਪੁਰੀ, ਸੁਸ਼ੀਲ ਟਾਕ, ਜਸਵੰਤ ਲੁਥਰਾ, ਸੰਜੇ ਸੇਠ ਅਤੇ ਨਰਿੰਦਰ ਸ਼੍ਰੀਵਾਸਤਵ ਨੇ ਗੀਤ ਪੇਸ਼ ਕੀਤੇ।ਮੰਚ ਸੰਚਾਲਨ ਉਪਾਸਨਾ ਭਾਰਦਵਾਜ ਨੇ ਕੀਤਾ।
ਇਸ ਮੌਕੇ ਸੁਰਭੀ ਵਰਮਾ, ਰਾਣਾ ਪ੍ਰਤਾਪ ਸ਼ਰਮਾ, ਵਿਪਨ ਧਵਨ, ਅਦਾਕਾਰ ਗੁਰਤੇਜ ਮਾਨ, ਪ੍ਰੋ. ਹੀਰਾ ਸਿੰਘ ਰੰਧਾਵਾ, ਜਗਦੀਪ ਹੀਰ, ਸਾਵਨ ਵੇਰਕਾ, ਮਨਪ੍ਰੀਤ ਸੋਹਲ ਆਦਿ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਹਾਜ਼ਰ ਸਨ।

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …