ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਹਰ ਸਾਲ 22 ਜੁਲਾਈ ਨੂੰ ਦਿਮਾਗ਼ ਦਿਵਸ ਵਜੋਂ ਮਨਾ ਕੇ ਲੋਕਾਂ ਨੂੰ ਦਿਮਾਗ਼ ਨਾਲ ਸਬੰਧਤ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰਕ ਕੀਤਾ ਜਾਂਦਾ ਹੈ।ਉੱਪਲ ਨਿਊਰੋ ਹਸਪਤਾਲ ਰਾਣੀ ਕਾ ਬਾਗ ਵਿਖੇ ਵਿਸ਼ਵ ਦਿਮਾਗ ਦਿਵਸ ਮੌਕੇ ਡਾ: ਅਸ਼ੋਕ ਉੱਪਲ ਨੇ ਦੱਸਿਆ ਕਿ ਦਿਮਾਗ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ, ਜੋ ਸਾਡੇ ਸਰੀਰ ਦੇ ਜ਼ਿਆਦਾਤਰ ਕਾਰਜ਼ਾਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦਾ ਹੈ।ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਪੂਰੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣ ਲਈ ਦਿਮਾਗ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੈ।ਇਸ ਲਈ ਰੋਜ਼ਾਨਾ ਕਸਰਤ ਜਾਂ ਯੋਗਾ ਕਰਨਾ, ਖੇਡਾਂ ਵਿੱਚ ਭਾਗ ਲੈਣਾ, ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਣਾ, ਤਣਾਅ ਮੁਕਤ ਰਹਿਣਾ, ਘੱਟੋ-ਘੱਟ 8 ਘੰਟੇ ਸੌਣਾ ਅਤੇ ਮੋਟਾਪੇ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ।
ਡਾ. ਉੱਪਲ ਨੇ ਕਿਹਾ ਕਿ ਅਜੋਕੀ ਬਦਲਦੀ ਜੀਵਨ ਸ਼ੈਲੀ, ਵਧਦੇ ਕੰਮ ਦੇ ਤਣਾਅ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਨੌਜਵਾਨਾਂ ਨੂੰ ਮਾਨਸਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।ਨੀਂਦ ਨਾ ਆਉਣਾ, ਛੁਪਿਆ ਦਿਮਾਗੀ ਤਣਾਅ, ਦੇਰ ਨਾਲ ਖਾਣਾ, ਇਕੱਲਾਪਣ, ਘੰਟਿਆਂਬੱਧੀ ਭੁੱਖੇ ਰਹਿਣਾ ਵਰਗੀਆਂ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ।ਇੰਟਰਨੈਟ, ਟੀ.ਵੀ, ਮੋਬਾਈਲ ਦੀ ਜਿਆਦਾ ਵਰਤੋਂ, ਚਾਹ-ਕੌਫੀ ਦਾ ਜਿਆਦਾ ਸੇਵਨ, ਸਿਗਰੇਟ ਅਤੇ ਸ਼ਰਾਬ ਦੀ ਆਦਤ, ਮਾਈਗ੍ਰੇਨ, ਡਿਪ੍ਰੈਸ਼ਨ, ਬ੍ਰੇਨ ਟਿਊਮਰ, ਮਿਰਗੀ ਅਤੇ ਅਧਰੰਗ ਦਾ ਕਾਰਨ ਬਣ ਰਹੀ ਹੈ।
Check Also
ਕੋਪਲ ਕੰਪਨੀ ਲਈ ਕਿਸਾਨੀ ਹਿੱਤ ਸਭ ਤੋਂ ਅਹਿਮ ਹੈ – ਸੰਜੀਵ ਬਾਂਸਲ
ਕੋਪਲ ਦੀ 14ਵੀਂ ਸਲਾਨਾ ਕਾਨਫਰੰਸ ਮੌਕੇ ਡਿਸਟ੍ਰੀਬਿਊਟਰਾਂ ਨੂੰ ਕੀਤਾ ਸਨਮਾਨਿਤ ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ …