Sunday, December 22, 2024

ਧਰਤੀ ਦੇ ਤਾਪਮਾਨ ਨੂੰ ਠੱਲ ਪਾਉਣ ਲਈ ਵੱਧ ਤੋਂ ਵੱਧ ਲਗਾਓ ਬੂਟੇ – ਵਿੱਤ ਮੰਤਰੀ ਪੰਜਾਬ

ਬਿਜਲੀ ਘਰਾਂ ਦੇ ਦਫਤਰਾਂ ‘ਚ ਖਾਲੀ ਪਈ ਜ਼ਮੀਨ ‘ਤੇ ਲਗਾਏ ਜਾਣਗੇ ਬੂਟੇ – ਬਿਜਲੀ ਮੰਤਰੀ

ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ 48 ਡਿਗਰੀ ਸੇਲਸੀਅਸ ਤੋਂ 50 ਡਿਗਰੀ ਸੇਲਸੀਅਸ ਤੱਕ ਪਹੁੰਚ ਗਿਆ ਹੈ ਇਸ ਨੂੰ ਠੱਲ ਪਾਉਣ ਲਈ ਦਰੱਖਤ ਲਗਾਉਣੇ ਜਰੂਰੀ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ 66 ਕੇ.ਵੀ ਸਬ-ਸਟੇਸ਼ਨ ਮਾਨਾਂਵਾਲਾ ਵਿਖੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੂਟੇ ਲਗਾਉਣ ਉਪਰੰਤ ਕੀਤਾ।
ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਦਰੱਖਤ ਲਗਾ ਕੇ ਹੀ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ ਅਤੇ ਵਧ ਰਹੇ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਪੀ.ਐਸ.ਪੀ.ਸੀ.ਐਲ ਵਲੋਂ ਸਾਰੇ ਪੰਜਾਬ ਦੇ ਬਿਜਲੀ ਘਰਾਂ ‘ਚ (ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ) ਦੇ ਦਫਤਰਾਂ ਵਿੱਚ ਖਾਲੀ ਪਈ ਜ਼ਮੀਨ ਉਪਰ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਈ.ਟੀ.ਓ ਨੇ ਕਿਹਾ ਕਿ ਦੇਖਭਾਲ ਕਰਨੀ ਵੀ ਅਤਿ ਜ਼ਰੂਰੀ ਹੈ।
ਇਸ ਮੌਕੇ ਇੰਜੀ. ਡੀ.ਆਰ ਬੰਗੜ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ, ਇੰਜੀ: ਗੁਰਸ਼ਰਨ ਸਿੰਘ ਖਹਿਰਾ ਉਪ ਮੁੱਖ ਇੰਜੀਨੀਅਰ/ਸਬਅਰਬਨ ਹਲਕਾ ਅੰਮ੍ਰਿਤਸਰ, ਇੰਜੀ: ਗੁਰਮੱਖ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਇੰਜੀ./ਸੰਚਾਲਣ ਮੰਡਲ ਜੰਡਿਆਲਾ ਗੁਰੂ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …