ਸੰਗਰੂਰ, 7 ਅਗਸਤ (ਜਗਸੀਰ ਲੌਂਗੋਵਾਲ) – ਸਮਾਜ ਸੇਵੀ ਸੰਸਥਾਵਾਂ ਵਲੋਂ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਮੇਨ ਰੋਡ ‘ਤੇ ਬੂਟੇ ਲਗਾਉਣ ਅਤੇ ਪਾਣੀ
ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਪ੍ਰਾਚੀਨ ਸ਼ਿਵ ਮੰਦਿਰ ਬਗੀਚੀਵਾਲਾ ਦੇ ਪ੍ਰਧਾਨ ਅਤੇ ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਰਜਿੰਦਰ ਗੋਇਲ ਮੋਹਿਤ ਡੇਅਰੀ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ, ਸ੍ਰੀ ਸਾਲਾਸਰਧਾਮ ਲੰਗਰ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਪ੍ਰੋ. ਸੁਰੇਸ਼ ਗੁਪਤਾ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ, ਸਮਾਜ ਸੇਵੀ ਵਿਜੈ ਸਿੰਗਲਾ ਸੁਪਰਡੈਂਟ ਵਲੋਂ ਆਪਣੀ ਪਤਨੀ ਸ੍ਰੀਮਤੀ ਸੀਲਾ ਰਾਣੀ ਦੀ ਯਾਦ ਵਿੱਚ, ਸ੍ਰੀ ਸੁੰਦਰਕਾਂਡ ਸੇਵਾ ਸੰਮਤੀ ਦੇ ਪ੍ਰਧਾਨ ਰਾਕੇਸ਼ ਗੋਇਲ ਵਲੋਂ ਆਪਣੀ ਪੋਤੀ (ਪਰੀ) ਦੇ ਜਨਮ ਦਿਨ ਦੀ ਖੁਸ਼ੀ ਵਿੱਚ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਬੂਟੇ ਤੇ ਟ੍ਰੀ ਗਾਰਡ ਲਗਾਏ ਗਏ।ਵਿਜੈਇੰਦਰ ਗੋਇਲ ਨੇ ਕਿਹਾ ਕਿ ਇਨ੍ਹਾਂ ਲਗਾਏ ਗਏ ਬੂਟਿਆਂ ਅਤੇ ਹੋਰ ਲਗਾਏ ਜਾਣ ਵਾਲੇ ਪੌਦਿਆਂ ਦੀ ਪੂਰੀ ਤਰ੍ਹਾਂ ਨਾਲ ਸਾਂਭ ਸੰਭਾਲ ਕੀਤੀ ਜਾਵੇਗੀ।ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪਿੱਛਲੇ ਦਿਨੀਂ ਸੰਸਥਾ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੂਟੇ ਲਗਾਏ ਗਏ ਸਨ।ਉਨਾਂ ਦੱਸਿਆ ਕਿ ਸਮਾਜ ਸੇਵੀ ਵਿਜੈ ਸਿੰਗਲਾ ਵਲੋਂ ਸਿਵਲ ਹਸਪਤਾਲ ਸੰਗਰੂਰ ਵਿੱਚ ਲਹਿਰਾਗਾਗਾ ਨਿਵਾਸੀ ਸਭਾ ਦੇ ਸਹਿਯੋਗ ਨਾਲ ਜੋ ਫਰਨੀਚਰ, ਵੀਲ੍ਹ ਚੇਅਰ, ਸਟਰੈਚਰ, ਕੁਰਸੀਆਂ, ਮੇਜ਼ ਆਦਿ ਟੁੱਟੇ ਹੋਏ ਹਨ ਦੀ ਆਪਣੇ ਵਲੋਂ ਰਿਪੇਅਰ ਕਰਵਾਈ ਜਾ ਰਹੀ ਹੈ, ਜੋ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਲਾਹੇਵੰਦ ਹੋਵੇਗੀ।
ਇਸ ਮੌਕੇ ਸ੍ਰੀ ਸਾਲਾਸਰਧਾਮ ਲੰਗਰ ਕਮੇਟੀ ਦੇ ਚੇਅਰਮੈਨ ਵਰਿੰਦਰ ਗੁਪਤਾ, ਲੰਗਰ ਇੰਚਾਰਜ਼ ਬਲਦੇਵ ਗੁਪਤਾ, ਚਮਨ ਸਿਧਾਣਾ, ਨਿੱਪੀ ਸਾਹਨੀ, ਰਾਜ ਕੁਮਾਰ ਬਾਂਸਲ, ਜੇਸਠ ਜੈਨ, ਬੀ.ਆਰ ਗੋਇਲ ਆਦਿ ਮੌਜ਼ੂਦ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media