ਸੰਗਰੂਰ, 7 ਅਗਸਤ (ਜਗਸੀਰ ਲੌਂਗੋਵਾਲ) – ਬੀਤੇ ਦਿਨ ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸਕੈਡੰਰੀ ਸਕੂਲ ਚੀਮਾ ਵਿਖੇ ‘ਤੀਆਂ ਦਾ ਤਿਉਹਾਰ’ ਪ੍ਰਾਇਮਰੀ ਵਿੰਗ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ।ਇਸ ਦਾ ਪ੍ਰਬੰਧ ਐਚ.ਓ.ਡੀ ਹਰਭਵਨ ਮੈਡਮ ਅਤੇ ਗੁਰਜੀਤ ਮੈਡਮ ਵਲੋਂ ਕੀਤਾ ਗਿਆ।ਛੋਟੇ ਬੱਚਿਆਂ ਵਲੋ ਗਿੱਧਾ, ਭੰਗੜਾ ਅਤੇ ਰੰਗਾ ਰੰਗ ਪ੍ਰੋਗਰਾਮ ਵਿੱਚ ਕੁੜੀਆਂ ਨੇ ਬੋਲੀਆਂ ਪਾ ਕੇ ਸਭ ਦਾ ਖੂਬ ਮਨੋਰੰਜ਼ਨ ਕੀਤਾ।ਬੱਚਿਆਂ ਦੇ ਖਾਣ ਲਈ ਖੀਰ-ਪੂੜੇ ਅਤੇ ਗੁਲਗੁਲਿਆਂ ਦਾ ਲੰਗਰ ਵਰਤਿਆ।ਤੀਜ਼ ਦੇ ਤਿਉਹਾਰ ਦਾ ਆਨੰਦ ਮਾਣਦਿਆਂ ਕੁੜੀਆਂ ਪੰਜਾਬੀ ਪਹਿਰਾਵੇ ਵਿੱਚ ਆਈਆਂ।ਨਰਸਰੀ ਤੋਂ ਦੂਜੀ ਜਮਾਤ ਦੀਆਂ ਕੁੜੀਆਂ ਦਾ ਮਿਸ ਤੀਜ਼ ਤੇ ਮਿਸ ਪੰਜਾਬਣ ਦਾ ਮੁਕਾਬਲਾ ਹੋਇਆ।ਜਿਸ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਅਗਮਪ੍ਰੀਤ ਕੌਰ ਮਿਸ ਤੀਜ਼ ਤੇ ਦੂਜੀ ਜਮਾਤ ਦੀ ਵਿਦਿਆਰਥਣ ਪ੍ਰਭਲੀਨ ਨੇ ਮਿਸ ਪੰਜਾਬਣ ਦਾ ਖਿਤਾਬ ਜਿੱਤਿਆ।ਇਸੇ ਤਰ੍ਹਾਂ ਤੀਜੀ ਤੋਂ ਪੰਜਵੀਂ ਜਮਾਤ ਦੀਆਂ ਕੁੜੀਆਂ ਦਾ ਵੀ ਮਿਸ ਤੀਜ਼ ਅਤੇ ਮਿਸ ਪੰਜਾਬਣ ਦਾ ਮੁਕਾਬਲਾ ਹੋਇਆ।ਪੰਜਵੀਂ ਜਮਾਤ ਦੀ ਨਿਸ਼ਾ ਮਿਸ ਤੀਜ਼ ਅਤੇ ਤੀਜੀ ਜਮਾਤ ਦੀ ਏਕਮਨੂਰ ਕੌਰ ਨੇ ਮਿਸ ਪੰਜਾਬਣ ਦਾ ਖਿਤਾਬ ਜਿੱਤਿਆ।ਰੀਟਾ ਮੈਡਮ ਤੇ ਨੀਤੂ ਮੈਡਮ ਨੇ ਜੱਜਾਂ ਦੀ ਭੂਮਿਕਾ ਨਿਭਾਈ।ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਖਿਤਾਬ ਜਿੱਤਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …