ਪਠਾਨਕੋਟ, 8 ਅਗਸਤ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਡਾ. ਹਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਬਾਸਮਤੀ ਦੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਮੰਗ ਹੈ।ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਵਿੱਚ ਜ਼ਹਿਰ ਮੁਕਤ ਮਿਆਰੀ ਬਾਸਮਤੀ ਪੈਦਾ ਕਰਨ ਲਈ 10 ਕੀਟਨਾਸ਼ਕ ਜ਼ਹਿਰਾਂ ‘ਤੇ ਬੈਨ ਲਗਾਇਆ ਗਿਆ ਹੈ।10 ਕੀਟਨਾਸ਼ਕ ਅਤੇ ਉੱਲੀਨਾਸ਼ਕ ਜਹਿਰਾਂ ਜਿਵੇਂ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਹੈਕਸਾਕੋਨਾਜੋਲ, ਪ੍ਰੋਪੀਕੋਨਾਜੋਲ, ਥਾਇਆਮੈਥੋਕਸਮ, ਪ੍ਰੋਫੀਨੋਫਾਸ, ਇਮਿਡਾਕਲੋਪਰਿੱਡ, ਕਾਰਬੈਂਡਾਜਿਮ ਅਤੇ ਟਰਾਈਸਾਈਕਲਾਜੋਲ ‘ਤੇ 1 ਅਗਸਤ 2024 ਤੋਂ 60 ਦਿਨਾਂ ਲਈ ਬਾਸਮਤੀ ਦੀ ਫਸਲ ਲਈ ਵਿਕਰੀ, ਡਿਸਟਰੀਬਿਊਸ਼ਨ, ਵਰਤੋਂ ਅਤੇ ਭੰਡਾਰਣ ਦੀ ਮਨਾਹੀ ਕੀਤੀ ਗਈ ਹੈ।
ਖੇਤੀਬਾੜੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਠਾਨਕੋਟ ਦੀ ਇੰਨਫੋਰਸਮੈਂਟ ਟੀਮ ਵਲੋਂ ਖਾਦ/ਬੀਜ/ਦਵਾਈਆਂ ਦੇ ਡੀਲਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।ਮੁੱਖ ਖੇਤੀਬਾੜੀ ਅਫ਼ਸਰ ਡਾ. ਗਿੱਲ ਨੇ ਜ਼ਿਲ੍ਹੇ ਦੇ ਦਵਾਈ ਡੀਲਰਾਂ ਡਿਸਟਰੀਬਿਊਟਰਾਂ ਅਤੇ ਐਗਰੋਕੈਮੀਕਲਜ਼ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਬ-ਸੈਕਸ਼ਨ (1) ਆਫ ਸੈਕਸ਼ਨ 27 ਆਫ਼ ਇਨਸੈਕਟੀਸਾਈਡ ਐਕਟ 1968 (ਸੈਂਟਰਲ ਐਕਟ 46 ਆਫ਼ 1968) ਅਧੀਨ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਮੁੱਖ ਖੇਤੀਬਾੜੀ ਅਫਸਰ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਖੇਤੀ ਸਮੱਗਰੀ ਖਰੀਦਣ ਸਮੇਂ ਡੀਲਰ ਪਾਸੋਂ ਪੱਕਾ ਬਿੱਲ ਜਰੂਰ ਲਿਆ ਜਾਵੇ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ
ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵੱਲੋਂ ਵਿਸ਼ਵ ਮਾਨਸਿਕ ਸਿਹਤ …