ਪਠਾਨਕੋਟ, 8 ਅਗਸਤ (ਪੰਜਾਬ ਪੋਸਟ ਬਿਊਰੋ) – ਆਯੂਸ਼ ਕਮਿਸ਼ਨਰ ਅਭਿਨਵ ਤ੍ਰਿਖਾ, ਡਾਇਰੈਕਟਰ ਪੰਜਾਬ ਰਵੀ ਕੁਮਾਰ ਡੂਮਰਾ ਦੇ ਨਿਰਦੇਸ਼ਾਂ ‘ਤੇ ਆਯੂਸ਼ ਹੈਲਥ ਐਂਡ ਵੈਲਨੇਸ ਸੈਂਟਰ ਲਾਹੜੀ ਗੁੱਜਰਾਂ ਪਠਾਨਕੋਟ ਫ੍ਰੀ ਆਯੁਰਵੈਦਿਕ ਕੈਂਪ ਲਗਾਇਆ ਗਿਆ ਹੈ।ਜਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਮੈਡੀਕਲ ਅਫਸਰ ਮਲਕੀਤ ਸਿੰਘ ਘੱਗਾ, ਸੁਪਰਡੈਂਟ ਗੁਰਮੀਤ ਸਿੰਘ ਅਤੇ ਅੰਕੁਸ਼ ਸ਼ਰਮਾ ਵੀ ਹਾਜ਼ਰ ਸਨ।ਡਾ. ਮਲਕੀਤ ਸਿੰਘ ਵਲੋਂ ਰਿਬਨ ਕੱਟ ਕੇ ਕੈਂਪ ਦਾ ਸ਼ੁਭਆਰੰਭ ਕੀਤਾ ਗਿਆ।ਡਾ. ਜਤਿੰਦਰ ਸਿੰਘ ਆਯੁਰਵੈਦਿਕ ਮੈਡੀਕਲ ਅਫਸਰ (ਨੋਡਲ ਅਫਸਰ) ਨੇ ਦੱਸਿਆ ਕਿ ਕੈਂਪ ਦੋਰਾਨ ਬਜ਼ੁਰਗਾਂ ਨੂੰ ਮੁਫਤ ਸਿਹਤ ਸੁਵਿਧਾਵਾਂ ਦਿੱਤੀਆਂ ਗਈਆਂ।ਡਾ. ਬਿਪਨ ਸਿੰਘ, ਡਾ. ਕੁਲਦੀਪ ਸਿੰਘ, ਡਾ. ਜੀਵਨ ਜਯੋਤੀ ਵਲੋਂ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ।ਉਪਵੈਦ ਰਮਨ ਕੁਮਾਰ, ਸ੍ਰੀਮਤੀ ਕੰਵਲ ਜਯੋਤੀ, ਅਭਿਸ਼ੇਕ ਸ਼ਰਮਾ, ਪ੍ਰਦੀਪ, ਸੁੱਚਾ ਸਿੰਘ ਦੁਆਰਾ ਬਜ਼ੁਰਗਾਂ ਨੂੰ ਫ੍ਰੀ ਆਯੁਰਵੈਦਿਕ ਦਵਾਈਆਂ ਵੰਡੀਆਂ ਗਈਆਂ।ਪ੍ਰਸਿੱਧ ਆਯੁਰਵੈਦਿਕ ਕੰਪਨੀ ਬੇਲਾਨ ਫਾਰਮਾਂ ਵਲੋਂ ਸੁਧਾਂਸੂ ਨੇ ਵੀ ਇਸ ਕੈਂਪ ਵਿੱਚ ਅਪਣਾ ਯੋਗਦਾਨ ਪਾਇਆ।ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਫ੍ਰੀ ਮੈਡੀਕਲ ਕੈਂਪ ਸਵੇਰੇ 8.00 ਵਜੇ ਤੋਂ ਦੁਪਿਹਰ 2.00 ਵਜੇ ਤੱਕ ਲਗਾਇਆ ਗਿਆ ਅਤੇ 153 ਮਰੀਜ਼ਾਂ ਦੀ ਜਾਂਚ ਕਰਕੇ ਉਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ।
ਸਿਹਤ ਕੈਂਪ ਦੋਰਾਨ ਯੋਗਾ ਇੰਸਟਕਟਰ ਸੁਰੇਸ਼ ਕੁਮਾਰ, ਪਿੰਡ ਲਾਹੜੀ ਗੁਜਰਾਂ ਦੇ ਸਰਪੰਚ ਦੇਵ ਰਾਜ ਸੈਣੀ, ਸਾਬਕਾ ਰੇਲਵੇ ਐਮ.ਸੀ.ਐਮ ਅਰਵਿੰਦਰ ਸੈਣੀ, ਕੈਪਟਨ ਬਾਲ ਕ੍ਰਿਸ਼ਨ, ਸੁਖਦੇਵ ਸੈਣੀ, ਰਵਿੰਦਰ, ਅਮਿਤ ਸੈਣੀ (ਮੈਨੇਜਰ ਸਿਪਲਾ ਕੰਪਨੀ) ਸੁਰਜੀਤ ਕੁਮਾਰ, ਅਮਨਪ੍ਰੀਤ, ਪੂਜਾ, ਭਾਵਨਾ, ਕਿਰਨ, ਸੁਨੇਹਾ ਕੁਮਾਰੀ ਆਦਿ ਹਾਜ਼ਰ ਰਹੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …