ਸੰਗਰੂਰ, 8 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਵਾਰਡ ਨੰਬਰ 5 ਦੀਆਂ ਔਰਤਾਂ ਵਲੋਂ ਮਿਲ ਕੇ ‘ਤੀਆਂ ਤੀਜ਼’ ਦਾ ਪ੍ਰੋਗਰਾਮ ਕਰਵਾਇਆ ਗਿਆ।ਇਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ ਅਤੇ ਵਿਧਾਇਕ ਗੋਇਲ ਦੀ ਪਤਨੀ ਸੀਮਾ ਗੋਇਲ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲ਼ੀਅਤ ਕੀਤੀ।ਸੀਮਾ ਗੋਇਲ ਨੇ ਆਖਿਆ ਕਿ ਇਹ ਤਿਉਹਾਰ ਵਿਸ਼ੇਸ਼ ਤੌਰ ‘ਤੇ ਔਰਤਾਂ ਲਈ ਹੈ, ਜੋ ਸਦੀਆਂ ਤੋਂ ਚੱਲ ਰਿਹਾ ਹੈ।ਇਹ ਪ੍ਰੰਪਰਾ ਅੱਜ ਵੀ ਬਰਕਰਾਰ ਹੈ।ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ ਨੇ ਤੀਆਂ ਦੇ ਮੇਲੇ ਵਿੱਚ ਆ ਕੇ ਔਰਤਾਂ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੀਆਂ ਤੀਜ਼ ਦਾ ਪ੍ਰੋਗਰਾਮ ਕਰਵਾ ਕੇ ਪੰਜਾਬੀ ਵਿਰਸੇ ਨੂੰ ਸੰਭਾਲਣ ਦਾ ਯਤਨ ਕੀਤਾ ਗਿਆ ਹੈ।ਔਰਤਾਂ ਨੇ ਗਿੱਧਾ ਅਤੇ ਲੋਕ ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲਾਏ।ਤੀਆਂ ਤੀਜ਼ ਦੇ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਸਮਾਜ ਸੇਵੀ ਪ੍ਰਿੰਸ ਗਰਗ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਪੱਖੀਆਂ, ਝੂਲੇ, ਚਰਖੇ, ਪੀਘਾਂ ਅਤੇ ਖਾਣ-ਪੀਣ ਦੇ ਸਾਰੇ ਇੰਤਜ਼ਾਮ ਕੀਤੇ ਗਏ।ਮੇਲੇ ਦੇ ਆਖੀਰ ਵਿੱਚ ਔਰਤਾਂ ਅਤੇ ਬੱਚਿਆਂ ਨੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕਰਦਿਆਂ ਅਗਲੇ ਸਾਲ ਫੇਰ ਮਿਲਣ ਦਾ ਵਾਅਦਾ ਕੀਤਾ।
ਇਸ ਸਮੇਂ ਨਗਰ ਕੌਂਸਲਰ ਸ੍ਰੀਮਤੀ ਮੰਜੂ ਗੋਇਲ, ਰਾਜ ਰਾਣੀ, ਪ੍ਰਿੰਅਕਾ ਰਾਣੀ, ਊਸ਼ਾ ਰਾਣੀ, ਬਬਲੀ ਰਾਣੀ, ਅਨੂ ਸਿੰਗਲਾ, ਕਮਲੇਸ਼ ਰਾਣੀ, ਕਾਂਤਾ ਰਾਣੀ, ਨੀਤਾ ਸਿੰਗਲਾ ਤੇ ਰਾਜ ਰਾਣੀ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …