Thursday, November 21, 2024

ਐਸ.ਏ.ਐਸ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ‘ਚ ਪ੍ਰਾਪਤ ਕੀਤੇ ਗੋਲਡ ਮੈਡਲ

ਸੰਗਰੂਰ, 8 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਰਾਜ ਸਕੂਲੀ ਖੇਡਾਂ ਦੇ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਜਿੱਤ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ।ਇੰਨਾਂ ਮੁਕਾਬਲਿਆਂ ਦੌਰਾਨ ਜੂਡੋ ਵਿੱਚ ਲੜਕਿਆਂ ਤੇ ਲੜਕੀਆਂ ਨੇ ਅੰਡਰ-14 ਉਮਰ ਵਰਗ ਵਿੱਚ ਭਾਗ ਲੈਂਦੇ ਹੋਏ ਗਗਨਦੀਪ ਕੌਰ, ਨਵਨੀਤ ਕੌਰ, ਜਸਨੂਰ ਕੌਰ, ਮਨਜੋਤ ਕੌਰ ਤੇ ਤਰਨਵੀਰ ਸਿੰਘ ਅੰਡਰ-17 ਵਿੱਚ ਅਰਸ਼ਦੀਪ ਕੌਰ, ਕਰਨਦੀਪ ਸਿੰਘ, ਸੁਖਦੀਪ ਸਿੰਘ ਰਹਿਮਾਨ ਅੰਡਰ-19 ਵਿੱਚ ਅਰਸ਼ਪਿੰਦਰ ਕੌਰ, ਸ਼ਰਨਪ੍ਰੀਤ ਕੌਰ ਤੇ ਕੁਲਦੀਪ ਕੌਰ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ।ਕੁਸ਼ਤੀ ਖੇਡ ਵਿੱਚ ਹੋਏ ਅੰਡਰ-14 ਉਮਰ ਵਰਗ ਵਿੱਚ ਗਗਨਦੀਪ ਕੌਰ, ਅਰਦਾਸ ਕੌਰ, ਖੁਸ਼ਪ੍ਰੀਤ ਕੌਰ, ਮਨਜੋਤ ਕੌਰ, ਖੁਸ਼ਨੂਰ ਸ਼ਰਮਾ, ਅਰਸ਼ਦੀਪ ਸਿੰਘ, ਅਰਸ਼ੀਪੰਦਰ ਕੌਰ, ਸ਼ਰਨਪ੍ਰੀਤ ਕੌਰ, ਕੁਲਦੀਪ ਕੌਰ, ਨਵਦੀਪ ਸਿੰਘ, ਮੋਹਿਤ ਸ਼ਰਮਾ ਨੇ ਪਹਿਲੀ ਪੁਜੀਸ਼ਨ ਲੈ ਕੇ ਗੋਲਡ ਮੈਡਲ ਪ੍ਰਾਪਤ ਕੀਤਾ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਕੂਲ ਦੇ ਵਿਦਿਆਰਥੀ ਟੇਬਲ ਟੈਨਿਸ, ਵਾਲੀਬਾਲ, ਬਾਕਸਿੰਗ, ਕਿਕ-ਬਾਕਸਿੰਗ ਸਕੇਟਿੰਗ ਆਦਿ ਕਈ ਖੇਡਾਂ ਵਿੱਚੋਂ ਜ਼ੋਨ ਪੱਧਰੀ ਜਿੱਤ ਹਾਸਲ ਕਰਕੇ ਆਪਣੀ ਚੋਣ ਜਿਲ੍ਹਾ ਪੱਧਰੀ ਖੇਡਾਂ ਲਈ ਕਰਵਾ ਚੁੱਕੇ ਹਨ।ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਕੋਚ ਰੁਪਿੰਦਰ ਸਿੰਘ, ਮਨਪ੍ਰੀਤ ਕੌਰ, ਪਿਰਥੀ ਸਿੰਘ, ਸਾਹਿਲ ਸਿੰਗਲਾ ਤੇ ਦਲਵਿੰਦਰ ਸਿੰਘ ਨੂੰ ਵੀ ਜਿੱਤ ਦੀ ਵਧਾਈ ਦਿੱਤੀ।
ਇਸ ਮੌਕੇ ਜ਼ੋਨ ਸਕੱਤਰ ਕੁਲਦੀਪ ਸਿੰਘ, ਖੇਡ ਕਨਵੀਨਰ ਰਾਜਿੰਦਰ ਕੌਰ ਤੇ ਵੱਖ-ਵੱਖ ਸਕੂਲਾਂ ਦੇ ਕੋਚ ਮੌਜ਼ੂਦ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …