Sunday, December 22, 2024

ਖ਼ਾਲਸਾ ਕਾਲਜ ਵੈਟਰਨਰੀ ਨੇ ਕੈਨੇਡਾ ਦੇ ਨਿਆਗਰਾ ਪੈਟ ਹਸਪਤਾਲ ਨਾਲ ਕੀਤਾ ਸਮਝੌਤਾ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਕੈਨੇਡਾ ਦੇ ਓਨਟਾਰੀਓ ਦੀ ਇਕ ਪ੍ਰਸਿੱਧ ਪ੍ਰਾਈਵੇਟ ਸੰਸਥਾ ਨਿਆਗਰਾ ਪੈਟ ਹਸਪਤਾਲ ਨਾਲ ਤਿੰਨ ਸਾਲਾਂ ਲਈ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ।ਇਸ ਸਮਝੌਤੇ ਤਹਿਤ ਪਾਲਤੂ ਜਾਨਵਰਾਂ ਦੀ ਦੇਖ-ਭਾਲ ਸਬੰਧੀ ਸੁਧਰੇ ਅਭਿਆਸ ਸਾਂਝੇ ਕੀਤੇ ਜਾਣਗੇ ਅਤੇ ਦੋਵਾਂ ਦੇਸ਼ਾਂ ਦੇ ਵਿੱਦਿਅਕ ਸਰੋਤਾਂ ਤੋਂ ਇਲਾਵਾ ਵੈਟਰਨਰੀ ਵਿਗਿਆਨ ’ਚ ਸਾਂਝੀਆਂ ਚੁਣੌਤੀਆਂ ਲਈ ਨਵੀਨਤਾਕਾਰੀ ਹੱਲ ਦੇ ਵਿਕਾਸ ਵੱਲ ਅਗਵਾਈ ਕਰਨ ’ਚ ਸਫ਼ਲਤਾ ਹਾਸਲ ਹੋਵੇਗੀ।
ਡਾ. ਵਰਮਾ ਨੇ ਦੱਸਿਆ ਕਿ ਐਮ.ਓ.ਯੂ ਹਸਤਾਖਰ ਕਰਨ ਦੀ ਰਸਮ ਨਿਆਗਰਾ ਪੈਟ ਹਸਪਤਾਲ ਦੀ ਮੈਨੇਜਰ ਮ੍ਰਿਦੁਲਾ ਵਰਮਾ ਅਤੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਵਲੋਂ ਨਿਭਾਈ ਗਈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਸਰਹੱਦਾਂ ਦੇ ਪਾਰ ਹੋ ਰਹੇ ਖੋਜ਼ ਅਧਿਐਨ ਦੀ ਪਹੁੰਚ ਪ੍ਰਾਪਤ ਕਰ ਸਕਣਗੇ।ਇਹ ਸਹਿਯੋਗ ਅਕਾਦਮਿਕ ਗਿਆਨ ਅਤੇ ਵੈਟਰਨਰੀ ਦੇਖਭਾਲ ’ਚ ਵਿਹਾਰਕ ਉਪਯੋਗ ਦੇ ਵਿਚਕਾਰ ਵਿਸ਼ਵ ਪੱਧਰ ’ਤੇ ਪਾੜੇ ਨੂੰ ਵੀ ਪੂਰਾ ਕਰੇਗਾ।ਉਨ੍ਹਾਂ ਨੇ ਇਸ ਸਾਂਝੇਦਾਰੀ ਦਾ ਉਦੇਸ਼ ਜਾਗਰੂਕਤਾ, ਅਧਿਆਪਨ ਅਤੇ ਖੋਜ਼ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਦੋਵਾਂ ਸੰਸਥਾਵਾਂ ਵਿਚਕਾਰ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਕਾਲਜ ਇਸ ਸਹਿਯੋਗ ਦੇ ਸ਼ਾਨਦਾਰ ਨਤੀਜਿਆਂ ਸਦਕਾ ਵੈਟਰਨਰੀ ਵਿਗਿਆਨ ਦੇ ਖੇਤਰ ’ਚ ਤਰੱਕੀਆਂ ਹਾਸਲ ਕਰੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …