ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਲੋਂ ਫਲਦਾਰ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ।ਵਿਭਾਗ ਦੇ ਫੈਕਲਟੀ ਮੈਂਬਰ, ਗੈਰ-ਅਧਿਆਪਨ ਸਟਾਫ ਅਤੇ ਵਿਦਿਆਰਥੀਆਂ ਅਤੇ ਖੋਜ ਸਕਾਲਰਾਂ ਨੇ ਵਿਭਾਗ ਦੇ ਸਾਹਮਣੇ ਫਲਾਂ ਦੇ 40 ਤੋਂ ਵੱਧ ਬੂਟੇ ਲਗਾਏ ਅਤੇ ਉਨ੍ਹਾਂ ਦੇ ਪਾਲਣ ਪੋਸ਼ਣ ਦਾ ਪ੍ਰਣ ਲਿਆ।ਵਿਭਾਗ ਮੁਖੀ ਪ੍ਰੋ. ਰਜਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਨੂੰ ਫਲਦਾਰ ਰੁੱਖ ਉਗਾਉਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਮੁਹਿੰਮ ਦਾ ਆਯੋਜਨ ਲੋਕਾਂ ਨੂੰ ਚੰਗੀ ਸਿਹਤ ਲਈ ਫਲਦਾਰ ਬੂਟੇ ਲਗਾਉਣ, ਮਾਈਕ੍ਰੋਬਾਇਓਮ, ਪੰਛੀਆਂ ਅਤੇ ਕੀੜਿਆਂ ਦੀ ਵਿਭਿੰਨਤਾ ਨੂੰ ਬਚਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਅੰਬ, ਲੀਚੀ, ਅਮਰੂਦ, ਅਨਾਰ, ਪਪੀਤਾ, ਅੰਜੀਰ, ਅੰਗੂਰ ਅਤੇ ਨਿੰਬੂ ਜਾਤੀ ਦੇ ਫਲਾਂ ਦੀਆਂ ਕਿਸਮਾਂ ਦੇ ਵਾਧੇ ਲਈ ਢੁੱਕਵੀਂ ਹੈ।ਇਹ ਮੁਹਿੰਮ ਕਿਸਾਨਾਂ ਨੂੰ ਪੰਜਾਬ ਵਿੱਚ ਟਿਕਾਊ ਖੇਤੀ ਅਭਿਆਸਾਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰੇਗੀ।
ਵਿਭਾਗ ਦੇ ਖੋਜ਼ ਵਿਦਿਆਰਥੀ ਸ਼ੌਕਤ ਨੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਲਈ ਸਹਿਯੋਗ ਦਿੱਤਾ। ਵਿਭਾਗ ਦੇ ਫੈਕਲਟੀ ਮੈਂਬਰ ਡਾ. ਸਤਵਿੰਦਰਜੀਤ ਕੌਰ, ਪ੍ਰੋ. ਐਮ.ਐਸ ਭੱਟੀ, ਡਾ. ਆਸਥਾ ਭਾਟੀਆ, ਡਾ. ਨੀਤਿਕਾ ਕਪੂਰ, ਡਾ. ਮਯੰਕ ਡੀ.ਦਿਵੇਦੀ, ਸ੍ਰੀਮਤੀ ਜੋਤੀ ਕਲਿਆਣੀ, ਡਾ. ਕਿਰਨਦੀਪ ਧਾਮੀ, ਡਾ. ਮਹਿਕ ਤਨੇਜਾ, ਡਾ. ਕ੍ਰਿਤਿਕਾ ਪੰਡਿਤ ਸਮੇਤ ਨਾਨ-ਟੀਚਿੰਗ ਸਟਾਫ਼ ਨੇ ਵੀ ਬੂਟੇ ਲਗਾਉਣ ਦੀ ਮਹਿੰਮ ਵਿੱਚ ਭਾਗ ਲਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …