Sunday, December 22, 2024

ਕੀ ਨਵਜੋਤ ਸਿੰਘ ਸਿੱਧੂ ਦਾ ਨਾਮ ਵਰਤ ਕੇ ਭਾਜਪਾ ਵਲੋਂ ਸਿੱਖਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ? – ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ

PPN0601201517

ਜੰਡਿਆਲਾ, 6 ਜਨਵਰੀ (ਹਰਿੰਦਰਪਾਲ ਸਿੰਘ/ਵਰਿੰਦਰ ਸਿੰਘ) – ਪੰਜਾਬ ਵਿਚ ਇਸ ਸਮੇਂ ਭਾਜਪਾ ਵਲੋਂ ਦਿਹਾਤੀ ਖੇਤਰ ਵਿਚ ਸਿੱਖਾਂ ਦੀਆ ਵੋਟਾਂ ਹਾਸਿਲ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਸੁਰਖੀਆ ਵਿਚ ਲਿਆਕੇ ਸਿੱਖੀ ਚਿਹਰਿਆ ਨੂੰ ਅਪਨੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਨੇ ਕਿਹਾ ਕਿ ਇਸ ਸਮੇਂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਤੋਰ ਤੇ ਬਾਦਲ ਪਰਿਵਾਰ ਵਿਚ ਰੇੜਕਾ ਚੱਲ ਰਿਹਾ ਹੈ।ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਭੱਜ ਨੱਸ ਕਰਕੇ ਸਿੱਧੂ ਦੀ ਅੰਮ੍ਰਿਤਸਰ ਤੋਂ ਟਿਕਟ ਰੱਦ ਕਰਵਾ ਦਿੱਤੀ ਗਈ ਸੀ ਅਤੇ ਮੈਦਾਨ ਏ ਜੰਗ ਵਿਚ ਅਰੁਣ ਜੇਤਲੀ ਨੂੰ ਭੇਜ ਦਿੱਤਾ ਗਿਆ।ਉਸ ਦਿਨ ਤੋਂ ਵੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਖਿਲਾਫ ਅੰਦਰਖਾਤੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਆਵਾਜ਼ ਹਰਿਆਣਾ ਵਿਚ ਹੋਈਆ ਵਿਧਾਨ ਸਭਾ ਚੋਣਾ ਦੋਰਾਨ ‘ਧਮਾਕੇ’ ਦਾ ਰੂਪ ਧਾਰਨ ਕਰਦੀ ਹੋਈ ਇਹ ਸਾਬਿਤ ਕਰ ਗਈ ਕਿ ਅਗਰ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਨੂੰ ਹਰਿਆਣਾ ਵਿਚੋਂ ਪੁੱਠੇ ਪੈਰੀ ਭਜਾ ਸਕਦੇ ਹਨ ਤਾਂ ਫਿਰ ਪੰਜਾਬ ਵਿਚ ਵੀ ਕੋਈ ਅੋਖਾ ਕੰਮ ਕਰਨੀ।ਭਾਜਪਾ ਦੀ ਹਾਈਕਮਾਨ ਵਲੋਂ ਥਾਪੜਾ ਮਿਲਣ ਤੋਂ ਬਾਅਦ ਸਿੱਧੂ ਵਲੋਂ 2, 4 ਹੋਰ ਸਿਆਸੀ ਹਮਲੇ ਸਿੱਧੇ ਅਕਾਲੀ ਦਲ ਉੱਪਰ ਕੀਤੇ ਗਏ ਜਿਸ ਦਾ ਸ਼ੋਸ਼ਲ ਮੀਡੀਆ ਰਾਹੀਂ ਕਾਫੀ ਪ੍ਰਚਾਰ ਹੋਇਆ ਅਤੇ ਇਕ ਵਾਰ ਸਿੱਧੂ ਨੂੰ ਪੰਜਾਬ ਦਾ ਸੰਭਾਵੀ ਮੁੱਖ ਮੰਤਰੀ ਵੀ ਐਲਾਨ ਕਰ ਦਿੱਤਾ ਗਿਆ।ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਭਾਜਪਾ ਦੀ ਕਮਾਨ ਸੋਂਪਣ ਦੀ ਅਫਵਾਹ ਨੇ ਪੰਜਾਬ ਵਿਚ ਸਿੱਖ ਵੋਟਰਾਂ ਨੂੰ ਅਪਨੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।
ਐਡਵੋਕੇਟ ਮਲਹੋਤਰਾ ਨੇ ਕਿਹਾ ਕਿ ਅਜੇ ਤੱਕ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਕੋਈ ਉੱਚ ਅਹੁਦਾ ਦੇਕੇ ਨਵਾਜਿਆ ਗਿਆ ਅਤੇ ਨਾ ਹੀ ਉਹਨਾ ਵਲੋਂ ਅਰੁਣ ਜੇਤਲੀ ਲਈ ਅਪਨੀ ਲੋਕ ਸਭਾ ਸੀਟ ਖਾਲੀ ਛੱਡਣ ਤੇ ਰਾਜ ਸਭਾ ਵਿਚ ਕੋਈ ਮੰਤਰੀ ਦਾ ਅਹੁਦਾ ਦਿੱਤਾ ਗਿਆ।ਜੇ ਭਾਜਪਾ ਚਾਹੁੰਦੀ ਤਾਂ ਇਕ ਮਤਾ ਪਾਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਰਾਜ ਸਭਾ ਦਾ ਮੈਂਬਰ ਬਣਾਕੇ ਕੋਈ ਮੰਤਰੀ ਦਾ ਅਹੁਦਾ ਵੀ ਦੇ ਸਕਦੀ ਸੀ। ਕਿਉਂਕਿ ਅਗਰ ਭਾਜਪਾ ਸੱਚ ਮੁੱਚ ਸਿੱਖਾਂ ਦਾ ਵੋਟ ਬੈਂਕ ਅਕਾਲੀ ਦਲ ਹੱਥੋਂ ਖੋਹਕੇ ਅਪਨੇ ਵੱਲ ਕਰਨਾ ਚਾਹੁੰਦੀ ਹੈ ਤਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਨਾਲ ਸਬੰਧਤ ਕੋਈ ਮੰਤਰੀ ਪੱਦ ਦੇਕੇ ਵੀ ਪੰਜਾਬ ਵਿਚ ਭੇਜਿਆ ਜਾ ਸਕਦਾ ਸੀ? ਐਡਵੋਕੇਟ ਮਲਹੋਤਰਾ ਤੋਂ ਇਲਾਵਾ ਇਕ ਸਿੱਖ ਜਥੇਬੰਦੀਆ ਨੇ ਰੋਸ ਪ੍ਰਗਟ ਕੀਤਾ ਕਿ ਭਾਜਪਾ ਹਮੇਸ਼ਾ ਸਿੱਖਾਂ ਨਾਲ ਮਾੜਾ ਸਲੂਕ ਕਰਦੀ ਆਈ ਹੈ ਅਤੇ ਹੁਣ ਵੀ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਵਲੋਂ ਅਪਨੀ ਵੋਟ ਬੈਂਕ ਲਈ ਹੀ ਇਸਤੇਮਾਲ ਕੀਤਾ ਜਾ ਰਿਹਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply