ਸੰਗਰੂਰ, 20 ਅਗਸਤ (ਜਗਸੀਰ ਲੌਂਗੋਵਾਲ)- ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਯਾਦ ਵਿੱਚ ਸਥਾਪਤ ਕੀਤੀ ਆਲਮੀ ਪੱਧਰ ਦੀ ਤਕਨੀਕੀ ਯੂਨੀਵਰਸਿਟੀ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ ਵਿਖੇ ਸੰਤ ਜੀ ਦੇ 39ਵੇਂ ਸਹਾਦਤ ਦਿਵਸ ਮੌਕੇ ਸਰਧਾਂਜਲੀ ਸਮਾਗਮ ਦਾ ਆਯੋਜਨ ਗਿਆ।ਸਮਾਗਮ ਦੇ ਮੁੱਖ ਮਹਿਮਾਨ ਸੰਤ ਲੌਗੋਵਾਲ ਜੀ ਦੇ ਸੰਗੀ ਮਹਿੰਦਰ ਸਿੰਘ ਦੁੱਲਟ, ਸੰਸਥਾ ਦੇ ਨਿਰਦੇਸ਼ਕ ਪ੍ਰੋ. ਮਣੀ ਕਾਂਤ ਪਾਸਵਾਨ, ਡੀਨ ਅਮਰਜੀਤ ਸਿੰਘ ਧਾਲੀਵਾਲ ਤੇ ਰਜਿਸਟਰਾਰ ਹਰੀ ਮੋਹਨ ਅਰੋੜਾ ਨੇ ਸੰਤ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਮਹਿੰਦਰ ਸਿੰਘ ਦੁੱਲਟ ਨੇ ਸੰਤ ਲੌਂਗੋਵਾਲ ਦੀਆਂ ਅਭੁੱਲ ਯਾਦਾਂ ਭਾਵੁਕਤਾ ਨਾਲ ਸਾਂਝੀਆਂ ਕੀਤੀਆਂ, ਉਥੇ ਨਿਰਦੇਸ਼ਕ ਪਾਸਵਾਨ ਨੇ ਸਹਾਦਤ ਨੂੰ ਰਾਸ਼ਸਟਰ ਦੀ ਏਕਤਾ, ਅਖੰਡਤਾ ਅਤੇ ਸਾਂਤੀ ਲਈ ਵਡਮੁੱਲੀ ਕੁਰਬਾਨੀ ਦੱਸਦਿਆਂ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ।ਉਹਨਾਂ ਵਿਸੇਸ ਤੌਰ ‘ਤੇ ਪੇਂਡੂ ਵਿਦਿਆਰਥੀਆਂ ਨੂੰ ਬਾਹਰਲੇ ਮੁਲਕਾਂ ਵਿੱਚ ਜਾਣ ਤੋਂ ਪਹਿਲਾ ਉਚੇਰੀ ਸਿੱਖਿਆ ਨਾਲ ਲੈਸ ਹੋਣ ਦਾ ਸੱਦਾ ਵੀ ਦਿੱਤਾ।ਡਾ. ਧਾਲੀਵਾਲ ਵਲੋਂ ਸੰਤ ਜੀ ਦੀ ਸਹਾਦਤ ਦੀ ਮੋਜ਼ੂਦਾ ਦੌਰ ਵਿੱਚ ਮਹੱਤਤਾ ਦੱਸੀ।ਸਮਾਗਮ ਦੇ ਮੁੱਖ ਪੵਬੰਧਕ ਡਾ. ਰਾਜ ਕੁਮਾਰ ਯਾਦਵ ਨੇ ਸੰਤ ਜੀ ਨੂੰ ਸਾਂਤੀ ਦਾ ਪੁੰਜ਼ ਦੱਸਦਿਆ ਉਹਨਾਂ ਦੀ ਵਿਚਾਰਧਾਰਾ ‘ਤੇ ਚੱਲਣ ਲਈ ਸਭ ਨੂੰ ਪ੍ਰੇਰਿਆ।
ਕੇਂਦਰੀ ਵਿਦਿਆਲਿਆ ਦੇ ਹਰੀ ਹਰ ਯਾਦਵ ਅਤੇ ਮਹਿੰਦਰ ਸਿੰਘ ਦੁੱਲਟ ਦਾ ਸਨਮਾਨ ਵੀ ਕੀਤਾ ਗਿਆ ਅਤੇ ਵੱਖ-ਵੱਖ ਮੁਕਾਬਲਿਆਂ ਵਿਚੋਂ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਮੰਚ ਸੰਚਾਲਨ ਜੁਝਾਰ ਲੌਂਗੋਵਾਲ ਵਲੋਂ ਕੀਤਾ ਗਿਆ।ਸੰਤ ਜੀ ਦੇ ਪੂਰੇ ਜੀਵਨ ਤੇ ਲਗਾਈ ਗਈ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਰਹੀ।ਸੰਤ ਜੀ ਦੇ ਬੁੱਤ ‘ਤੇ ਫੁੱਲਾਂ ਦੀਆਂ ਮਾਲਾਵਾਂ ਚੜਾ ਕੇ ਸਰਧਾਂਜਲੀ ਦੇਣ ਮੌਕੇ ਸ਼ੀਮਤੀ ਪਾਸਵਾਨ, ਡਾ. ਅਜਾਤ ਸੱਤਰੂ ਅਰੋੜਾ, ਡੀਨ (ਅਕਾਦਮਿਕ) ਏ.ਐਸ ਸ਼ਾਹੀ, ਡਾ. ਰਾਜੇਸ਼, ਪ੍ਰੋ. ਸਿਨਹਾ, ਡਾ. ਸੰਕਰ ਸਿੰਘ, ਪੀ.ਆਰ.ਓ ਡਾ. ਵੀ ਕੁਕਰੇਜਾ, ਡਾ. ਇੰਦਰਾਜ ਸਿੰਘ, ਮੋਹਣ ਕਿਸ਼ਨ ਡੀ.ਆਰ, ਇੰਜ ਮੇਵਾ ਸਿੰਘ, ਸਰਬਜੀਤ ਸਿੰਘ ਪੀ.ਐਸ, ਮਨੋਜ ਪਾਂਡੇ ਤੋਂ ਇਲਾਵਾ ਵੱਡੀ ਗਿਣਤੀ ‘ਚ ਸਟਾਫ, ਵਿਦਿਆਰਥੀ ਅਤੇ ਅਧਿਆਪਕ ਹਾਜਰ ਸਨ।ਸਮਾਗਮ ਦੇ ਆਯੋਜਨ ਵਿੱਚ ਹਰਦੀਪ ਸਿੰਘ, ਪੂਰਨ ਸਿੰਘ, ਮਨਦੀਪ ਸਿੰਘ, ਲਖਵੀਰ ਸਿੰਘ, ਹਰਮੇਲ ਬਡਬਰ, ਸਾਬਕਾ ਸਰਪੰਚ ਬਾਬੂ ਸਿੰਘ ਅਤੇ ਸਮੂਹ ਪਂਚਾਇਤ ਪਿੰਡੀ ਸਮਾਧ ਨੇ ਭਰਵਾਂ ਯੋਗਦਾਨ ਪਾਇਆ।ਸਾਰਾ ਦਿਨ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।
Check Also
ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਲਾਇਆ ਸਾਇੰਸ ਸਿਟੀ ਦਾ ਵਿਦਿਅਕ ਟੂੂਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ …