Sunday, September 15, 2024

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਹੈਲਥ ਸਾਇਸਜ਼ ਵਿਖੇ ਹੈਲਥ ਕਮਿਊਨੀਕੇਸ਼ਨ ਤੇ ਲਾਈਫਸਟਾਈਲ ਮੈਡੀਸਨ ਸਮਾਗਮ

ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ) – ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ (ਇੰਟਰਨਾਂ) ਦੇ ਜੀਵਨ ਸ਼ੈਲੀ ਨੂੰ ਪ੍ਰਭਾਵਸ਼ਾਲੀ ਗਿਆਨ ਅਤੇ ਆਧੁਨਿਕ ਹੁਨਰਾਂ ਨਾਲ ਲੈਸ ਕਰਨ ਦੇ ਠੋਸ ਯਤਨਾਂ ਸਦਕਾ ਸਥਾਨਕ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਦਾ ਅੰਤਰਰਾਸ਼ਟਰੀ ਐਫ.ਏ.ਆਈ.ਐਮ.ਈ.ਆਰ ਇੰਸਟੀਚਿਊਟ ਪ੍ਰੋਜੈਕਟ ਦਾ ਹਿੱਸਾ ਹੋਣਾ ਇਸ ਦੀ ਵਿਸ਼ਵਵਿਆਪੀ ਮਹੱਤਤਾ ਨੂੰ ਦਰਸਾਉਂਦਾ ਹੈ।
ਡਾ. ਏ.ਪੀ ਸਿੰਘ ਡੀਨ ਐਸ.ਜੀ.ਆਰ.ਡੀ ਯੂਨੀਵਰਸਿਟੀ ਨੇ ਇਸ ਪਰਿਵਰਤਨਸ਼ੀਲ ਕੋਰਸ ਨੂੰ ਡਿਜ਼ਾਈਨ ਕਰਨ ਲਈ ਡਾ. ਰਿਚਾ ਥਮਨ ਦੇ ਯਤਨਾਂ ਲਈ ਦਿਲੋਂ ਪ੍ਰਸ਼ੰਸਾ ਕੀਤੀ ਅਤੇ ਪੁਰਾਣੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈਪਰਟੈਨਸ਼ਨ, ਮੋਟਾਪਾ ਅਤੇ ਕਾਰਡੀਓਵੈਸਕੁਲਰ ਸਮੱਸਿਆਵਾਂ ਦੇ ਵਧ ਰਹੇ ਪ੍ਰਸਾਰ ਦੇ ਮੱਦੇਨਜ਼ਰ, ਇਸ ਕੋਰਸ ਨੂੰ ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੇ ਪਾਠਕ੍ਰਮ ਵਿੱਚ ਖਾਸ ਤੌਰ `ਤੇ ਸ਼ਾਮਲ ਕਰਨ ਦੀ ਫੌਰੀ ਲੋੜ `ਤੇ ਜ਼ੋਰ ਦਿੱਤਾ।
ਸਮਾਗਮ ਦਾ ਉਦਘਾਟਨ ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਰਜਿਸਟਰਾਰ ਡਾ. ਬਲਜੀਤ ਸਿੰਘ ਖੁਰਾਣਾ, ਡਾ. ਅਨੁਪਮਾ ਮਹਾਜਨ ਡਾਇਰੈਕਟਰ ਪ੍ਰਿੰਸੀਪਲ, ਪ੍ਰੋ. ਤੇ ਮੁੱਖੀ ਬਾਇਓਕੈਮਿਸਟਰੀ ਵਿਭਾਗ ਡਾ. ਸਾਹਿਬਾ ਕੁਕਰੇਜਾ ਅਤੇ ਪੋ. ਤੇ ਮੁੱਖੀ ਮੈਡੀਸਨ ਵਿਭਾਗ ਡਾ: ਗੁਰਿੰਦਰ ਮੋਹਨ ਦੁਆਰਾ ਕੀਤਾ ਗਿਆ।ਐਸ.ਜੀ.ਆਰ.ਡੀ ਯੂਨੀਵਰਸਿਟੀ ਵਾਇਸ ਚਾਂਸਲਰ ਡਾ. ਮਨਜੀਤ ਸਿੰਘ ਉੱਪਲ ਅਤੇ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨਜ਼ ਡਾ. ਪੰਕਜ ਗੁਪਤਾ ਨੇ ਡਾ. ਚੀਨਮ ਭਾਟੀਆ ਦੁਆਰਾ ਪੋਸ਼ਣ ਤੇ ਰਚਿਤ ਅਤੇ ਡਾ. ਮਨਦੀਪ ਕੰਗ ਦੁਆਰਾ ਫਿਜ਼ੀਓਥੈਰੇਪੀ ‘ਤੇ ਰਚਿਤ ਦੋ ਕਿਤਾਬਾਂ ਨੂੰ ਰਲੀਜ ਕੀਤਾ, ਜਿਸ ਵਿੱਚ ਸਮਾਗਮ ਦੇ ਆਯੋਜਕ ਡਾ. ਰਿਚਾ ਥਮਨ ਨੇ ਵੀ ਆਪਣਾ ਲਿਖਤੀ ਯੋਗਦਾਨ ਪਾਇਆ ।
ਡਾ. ਕਵਲਿੰਦਰ ਗਿਰਗਲਾ, ਡਾ. ਨਵਪ੍ਰੀਤ ਕੌਰ, ਡਾ. ਹਰਜੋਤ ਸਿੰਘ ਅਤੇ ਡਾ. ਅਨੁਪਮਾ ਗੁਪਤਾ ਸਮੇਤ ਵਿਭਿੰਨ ਫੈਕਲਟੀ ਮੈਂਬਰਾਂ ਨੇ ਬੁਨਿਆਦੀ ਵਿਹਾਰ ਤਬਦੀਲੀਆਂ, ਪੋਸ਼ਣ, ਕਸਰਤ, ਤੰਦਰੁਸਤੀ, ਸਕਾਰਾਤਮਕ ਮਨੋਵਿਗਿਆਨ, ਧਿਆਨ ਅਤੇ ਯੋਗਾ ਨੂੰ ਕਵਰ ਕਰਨ ਵਾਲਾ ਇੱਕ ਵਿਆਪਕ ਪਾਠਕ੍ਰਮ ਪੇਸ਼ ਕੀਤਾ।ਮੈਡੀਕਲ ਇੰਟਰਨਾਂ ਨੇ ਸੈਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਜਿਸ ਵਿੱਚ ਇੱਕ ਸੰਪੂਰਨ ਸਿੱਖਣ ਦੇ ਤਜਰਬੇ ਨੂੰ ਯਕੀਨੀ ਬਣਾਉਣ ਲਈ ਮੁਲਾਂਕਣ ਅਤੇ ਫੀਡਬੈਕ ਵਿਧੀਆਂ ਵੀ ਸ਼ਾਮਲ ਸਨ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …