Sunday, September 15, 2024

ਰੋਟਰੀ ਕਲੱਬ ਡਾਇਨਾਮਿਕ ਤੇ ਰੋਟਰੀ ਕਲੱਬ ਮੀਵਾਨ ਦਾ ਤਾਜਪੋਸ਼ੀ ਸਮਾਗਮ ਸੰਪਨ

ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ)- ਰੋਟਰੀ ਕਲੱਬ ਡਾਇਨਾਮਿਕ ਅਤੇ ਰੋਟਰੀ ਕਲੱਬ ਮੀਵਾਨ ਦਾ ਤਾਜਪੋਸ਼ੀ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪਨ ਹੋਇਆ।ਸਮਾਗਮ ਵਿੱਚ ਰੋਟਰੀ 3090 ਦੇ ਸਾਬਕਾ ਜਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਅਗਲੇ ਸਾਲ ਲਈ ਚੁਣੇ ਗਏ।ਜਿਲ੍ਹਾ 3090 ਗਵਰਨਰ ਭੁਪੇਸ਼ ਮਹਿਤਾ, ਮੁੱਖ ਸਲਾਹਕਾਰ ਅਮਜ਼ਦ ਅਲੀ, ਏ.ਜੀ ਸੰਜੇ ਸ਼ਰਮਾ ਅਤੇ ਏ.ਜੀ ਅਨਿਕ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਰਾਸ਼ਟਰੀ ਗੀਤ ਤੋਂ ਬਾਅਦ ਰੋਟਰੀ ਅਧਿਕਾਰੀਆਂ ਨੇ ਡਾਇਨਾਮਿਕ ਕਲੱਬ ਪ੍ਰਧਾਨ ਵੈਸ਼ਾਲੀ ਬਾਂਸਲ ਅਤੇ ਰੋਟਰੀ ਕਲੱਬ ਮੀਵਾਨ ਪ੍ਰਧਾਨ ਈਸ਼ਵਰ ਗਰਗ ਨੂੰ ਕਾਲਰ ਪਹਿਣਾ ਕੇ ਸਹੁੰ ਚੁਕਾਈ।ਜਿਲ੍ਹਾ ਗਵਰਨਰ ਭੁਪੇਸ਼ ਮਹਿਤਾ ਅਤੇ ਮੁੱਖ ਸਲਾਹਕਾਰ ਅਮਜ਼ਦ ਅਲੀ ਨੇ ਕਿਹਾ ਕਿ ਰੋਟਰੀ 3090 ਨੂੰ ਪੱਛੜਿਆ ਜਿਲ੍ਹਾ ਮੰਨਿਆ ਜਾਂਦਾ ਸੀ, ਪਰ ਆਪਣੇ ਕਾਰਜਕਾਲ ਦੌਰਾਨ ਘਨਸ਼ਿਆਮ ਕਾਂਸਲ ਨੇ ਨਵੇਂ ਰਿਕਾਰਡ ਕਾਇਮ ਕਰਕੇ ਨਾ ਸਿਰਫ਼ ਪੱਛੜੇਪਣ ਦਾ ਟੈਗ ਹਟਾਇਆ ਹੈ, ਸਗੋਂ ਸਾਰੇ ਜਿਲ੍ਹਿਆਂ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।ਮਹਿਤਾ ਨੇ ਦੱਸਿਆ ਕਿ ਘਨਸ਼ਿਆਮ ਕਾਂਸਲ ਨੇ ਆਪਣੇ ਕਾਰਜ਼ਕਾਲ ਦੌਰਾਨ 27 ਨਵੇਂ ਕਲੱਬ ਬਣਾਏ ਹਨ ਅਤੇ ਰੋਟਰੀ ਇੰਟਰਨੈਸ਼ਨਲ ਨੂੰ ਸਭ ਤੋਂ ਵੱਧ ਗ੍ਰਾਂਟ ਭੇਜੀ ਹੈ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਮਾਜ ਪ੍ਰਤੀ ‘ਦਇਆ’ ਦੀ ਭਾਵਨਾ ਰੱਖਾਂਗੇ ਤਾਂ ਸਮਾਜ ਇਸ ਸ਼ਬਦ ਨੂੰ ਉਲਟਾ ਕੇ ਹਮੇਸ਼ਾ ਯਾਦ ਰੱਖੇਗਾ।ਜੇਕਰ ਅਸੀਂ ‘ਚੰਗਾ’ ਕਰੀਏ ਤਾਂ ਇਸ ਦਾ ਉਲਟ ਸ਼ਬਦ ‘ਲਾਭ’ ਹੋਵੇਗਾ।ਉਨ੍ਹਾਂ ਸੁਨਾਮ ਦੇ ਡਾਇਨਾਮਿਕ ਅਤੇ ਮੀਵਾਨ ਕਲੱਬਾਂ ਦੇ ਪ੍ਰਧਾਨਾਂ ਨੂੰ ਰੋਟਰੀ ਦੀਆਂ ਰਵਾਇਤਾਂ ਨੂੰ ਜਜ਼ਬੇ ਨਾਲ ਅੱਗੇ ਵਧਾਉਣ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।
ਡਾਇਨਾਮਿਕ ਪ੍ਰਧਾਨ ਵੈਸ਼ਾਲੀ ਬਾਂਸਲ ਅਤੇ ਮੀਵਾਨ ਪ੍ਰਧਾਨ ਈਸ਼ਵਰ ਗਰਗ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਰੋਟਰੀ ਦੇ ਉਦੇਸ਼ ਨੂੰ ਪੂਰਾ ਕਰਨਗੇ।ਸਮਾਗਮ ਵਿੱਚ ਪੀ.ਐਚ.ਐਫ ਬਣਨ ਵਾਲੇ ਮੈਂਬਰਾਂ ਨੂੰ ਸਰਟੀਫਿਕੇਟ ਅਤੇ ਪਿੰਨ ਦਿੱਤੇ ਗਏ।
ਇਸ ਮੌਕੇ ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਕੋਮਲ ਕਾਂਸਲ, ਸਰਦੋਜ ਅਹਿਮਦ ਅਲੀ, ਨੀਤਿਕਾ ਗਰਗ ਸਕੱਤਰ ਡਾਇਨਾਮਿਕ, ਅਭੀ ਸਿੰਗਲਾ ਸਕੱਤਰ ਮੀਵਾਨ, ਪ੍ਰੇਮ ਗੁਪਤਾ, ਸੁਸ਼ੀਲ ਕਾਂਸਲ, ਰਾਜੇਸ਼ ਗਰਗ, ਗਿਆਨ ਚੰਦ ਗਰਗ, ਯੋਗੇਸ਼ ਗਰਗ, ਅਜੈ ਗਰਗ, ਮਨੀਸ਼ ਗਰਗ, ਅੰਕਿਤ ਜੈਨ, ਰਿੰਕੂ ਗਰਗ (ਜੀ.ਐਮ) ਵਿਕਰਾਂਤ ਕਾਂਸਲ, ਅਭਿਨਵ ਕਾਂਸਲ, ਅਭਿਸ਼ੇਕ ਗਰਗ, ਵਿਕਾਸ ਗੋਇਲ, ਦਵਿੰਦਰ ਰਿੰਪੀ, ਸੰਦੀਪ ਗਰਗ, ਗੌਰਵ ਕਾਂਸਲ, ਪੁਨੀਤ ਮਿੱਤਲ, ਪ੍ਰੋ. ਵਿਜੇ ਮੋਹਨ, ਆਰ.ਐਨ ਕਾਂਸਲ, ਇੰਦਰਾ ਸੰਧੇ, ਯੋਗਿਤਾ ਗਰਗ, ਮੀਨਾਕਸ਼ੀ ਮਹਿਤਾ, ਆਸ਼ੀਮਾ, ਅਨੇਜਾ, ਖੁਸ਼ਬੂ ਕਾਂਸਲ, ਕਾਜਲ ਕਾਂਸਲ, ਸਿਮਰਨ ਕਾਂਸਲ, ਊਸ਼ਾ ਗਰਗ, ਸਰਿਤਾ ਗਰਗ, ਅੰਜ਼ਲੀ, ਅਨੀਤਾ ਗਰਗ, ਅਰਚਨਾ ਗਰਗ, ਸੀਮਾ ਸਿੰਗਲਾ, ਮੰਜ਼ੂ ਜਨੇਜਾ, ਨੀਲਮ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …