Sunday, February 2, 2025
Breaking News

ਸਰਕਾਰੀ ਸਕੂਲ ਬਡਬਰ ਦੇ ਅਧਿਆਪਕ ਅਵਨੀਸ਼ ਕੁਮਾਰ ਦੀ ਸਟੇਟ ਐਵਾਰਡ ਲਈ ਹੋਈ ਚੋਣ

ਸੰਗਰੂਰ, 4 ਸਤੰਬਰ (ਜਗਸੀਰ ਲੌਂਗੋਵਾਲ) – ਸਾਲ 2011 ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਮਾਸਟਰ ਅਵਨੀਸ਼ ਕੁਮਾਰ ਦੀ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਦਿੱਤੇ ਜਾਂਦੇ ਸਟੇਟ ਐਵਾਰਡ ਲਈ ਚੋਣ ਹੋਈ ਹੈ।ਜਿਕਰਯੋਗ ਹੈ ਕਿ ਉਹ ਆਪਣੀ ਕਲਮ ਰਾਹੀਂ ਵਿਦਿਆਰਥੀ ਵਰਗ ਅਤੇ ਸਮਾਜ ਨੂੰ ਜਾਗਰੂਕ ਕਰਦੇ ਰਹਿੰਦੇ ਹਨ।ਉਹ ਸਕੂਲ ਮੈਗਜ਼ੀਨ” ਬਾਲ ਪਰਵਾਜ਼” ਬਤੌਰ ਸੰਪਾਦਕ ਲੰਬੇ ਸਮੇਂ ਤੋਂ ਪ੍ਰਕਾਸ਼ਿਤ ਕਰ ਰਹੇ ਹਨ।ਲਿਖਣ ਅਤੇ ਲੇਖਣ ਦੇ ਕਾਰਜ਼ ਵਿੱਚ ਇਹਨਾਂ ਦਾ ਕੰਮ ਅਹਿਮ ਹੈ।ਉਹ ਸਿੱਖਿਆ ਜਗਤ ਦੀ ਝੋਲੀ ਵਿੱਚ ਦੋ ਕਿਤਾਬਾਂ ਪਾ ਚੁੱਕੇ ਹਨ।ਇਨ੍ਹਾਂ ਦੀਆਂ ਰਚਨਾਵਾਂ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।ਆਧੁਨਿਕ ਸਿੱਖਿਆ ਦੇ ਦੌਰ ਵਿੱਚ ਆਈ.ਸੀ.ਟੀ ਦਾ ਪ੍ਰਯੋਗ ਕਰਦੇ ਹੋਏ ਐਜੂਕੇਅਰ ਐਪ ਪ੍ਰੋਜੈਕਟ ਅਤੇ ਹੋਰ ਮਲਟੀਮੀਡੀਆ ਤਕਨੀਕਾਂ ਰਾਹੀਂ ਉਹ ਪੜ੍ਹਾਈ ਦਾ ਨਿਰੰਤਰ ਕਾਰਜ਼ ਕਰ ਰਹੇ ਹਨ।ਸਿੱਖਿਆ ਸਬੰਧੀ ਜਾਗਰੂਕਤਾ ਲਈ ਵਿਭਾਗ ਦੀਆਂ ਸਕੀਮਾਂ ਸਬੰਧੀ ਇਹਨਾਂ ਦੇ ਆਰਟੀਕਲ ਪੰਜਾਬੀ ਦੇ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ।ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਹ ਸਕੂਲ ਦੇ ਮੁੱਢਲੇ ਢਾਂਚੇ ਦਾ ਵਿਕਾਸ ਕਰ ਚੁੱਕੇ ਹਨ।ਸਮਾਰਟ ਸਕੂਲ ਲੜੀ ਦੇ ਤਹਿਤ ਇਹਨਾਂ ਦਾ ਕਾਰਜ਼ ਨਿਰੰਤਰ ਜਾਰੀ ਹੈ।ਉਹ ਸੋਸ਼ਲ ਮੀਡੀਆ ਦੇ ਪ੍ਰਚਾਰ ਅਤੇ ਪ੍ਰਸਾਰ ਰਾਹੀਂ ਅਤੇ ਨਿੱਜੀ ਪੱਧਰ ‘ਤੇ ਦਾਖਲਾ ਮੁਹਿੰਮ ਵਿੱਚ ਵਧੀਆ ਯੋਗਦਾਨ ਪਾ ਰਹੇ ਹਨ।
ਇਹਨਾਂ ਦੇ ਵਿਦਿਆਰਥੀ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵੀ ਬਿਹਤਰੀਨ ਸਥਾਨ ਹਾਸਲ ਕਰ ਚੁੱਕੇ ਹਨ।ਵੱਖ-ਵੱਖ ਵਿਦਿਅਕ ਟੂਰਾਂ ਅਤੇ ਵਿਸ਼ੇ ਸਬੰਧੀ ਮੇਲਿਆਂ ਵਿੱਚ ਇਹਨਾਂ ਦੀ ਸ਼ਮੂਲੀਅਤ ਅਹਿਮ ਹੁੰਦੀ ਹੈ।ਬਤੌਰ ਵਾਤਾਵਰਨ ਪ੍ਰੇਮੀ ਉਨ੍ਹਾਂ ਨੇ ਵਾਤਾਵਰਨ ਜਾਗਰੂਕਤਾ ਲਈ ਹਜ਼ਾਰ ਦੇ ਕਰੀਬ ਪੌਦੇ ਲਗਾਏ ਹਨ।ਸਮਾਜਿਕ ਬੁਰਾਈਆਂ ਨਸ਼ੇ ਆਵਾਜਾਈ ਦੇ ਨਿਯਮ ਪ੍ਰਤੀ ਜਾਗਰੂਕਤਾ ਅਤੇ ਕੈਰੀਅਰ ਕੌਂਸਲਰ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ‘ਚ ਮਦਦਗਾਰ ਹਨ।ਸਿੱਖਿਆ ਦੇ ਖੇਤਰ ਵਿੱਚ ਇਹਨਾਂ ਦੇ ਵਿਦਿਆਰਥੀ ਐਨ.ਐਮ.ਐਸ ਪ੍ਰੀਖਿਆ ਪਾਸ, ਨਵੋਦਿਆ ਵਿਦਿਆਲਿਆ, ਮੈਰੀਟੋਰੀਅਸ ਸਕੂਲ ਆਫ ਐਮੀਨੈਂਸ ਵਿੱਚ ਵੀ ਦਾਖਲ ਹੋ ਚੁੱਕੇ ਹਨ।ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ, ਧਾਰਮਿਕ ਪ੍ਰੀਖਿਆਵਾਂ ਅਤੇ ਰਾਜ ਅਤੇ ਰਾਸ਼ਟਰੀ ਪੱਧਰ ਦੇ ਆਨਲਾਈਨ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਵਧਾਉਂਦੇ ਰਹਿੰਦੇ ਹਨ।ਸਕੂਲ ਸਮੇਂ ਤੋਂ ਪਹਿਲਾਂ ਆਉਣਾ ਅਤੇ ਸਰਦ ਰੁੱਤ ਵਿੱਚ ਵਿਸ਼ੇਸ਼ ਕਲਾਸਾਂ ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਕਰਵਾਉਣਾ, ਛੁੱਟੀਆਂ ਵਿੱਚ ਸਮਰ ਕੈਂਪ ਰਾਹੀਂ ਵਿਦਿਆਰਥੀਆਂ ਦੇ ਸਰਸਰਬਪੱਖੀ ਵਿਕਾਸ ਵੱਲ ਧਿਆਨ ਦੇਣਾ ਇਹਨਾਂ ਦੇ ਮੁੱਖ ਕਾਰਜ਼ ਹਨ।ਬੁੱਕ ਬੈਂਕ ਰਾਹੀਂ ਕਿਤਾਬਾਂ ਦੇ ਭੰਡਾਰ ਵਿੱਚ ਦਾਨੀ ਸੱਜਣਾਂ ਰਾਹੀਂ ਵਾਧਾ ਕਰ ਚੁੱਕੇ ਹਨ ਅਤੇ ਵਿਦਿਆਰਥੀਆਂ ਵਿੱਚ ਸਮੇਂ-ਸਮੇਂ ‘ਤੇ ਪਾਠਨ ਅਤੇ ਲੇਖਣ ਦੀ ਰੁਚੀ ਨੂੰ ਵਧਾ ਰਹੇ ਹਨ।ਵਿਦਿਆਰਥੀਆਂ ਵਿੱਚ ਨੈਤਿਕ, ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਸਾਹਿਤਕ ਕਦਰਾਂ ਕੀਮਤਾਂ ਵਿਕਸਿਤ ਕਰਨ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਰਹਿੰਦਾ ਹੈ।
ਅੱਜ ਅਧਿਆਪਕ ਦਿਵਸ ‘ਤੇ ਹਸ਼ਿਆਰਪੁਰ ਦੇ ਸਿਟੀ ਸੈਂਟਰ ਵਿਖੇ ਵਿਸ਼ਾਲ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨਗੇ।

 

Check Also

ਆਈ.ਡੀ.ਬੀ.ਆਈ ਬੈਂਕ ਵਲੋਂ ਸਰਕਾਰੀ ਸਕੂਲ ਕੋਟਦੁਨਾ ਨੂੰ ਆਰ.ਓ ਤੇ ਵਾਟਰ ਕੂਲਰ ਦਾਨ

ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪਿੰਡ ਕੋਟਦੁੱਨਾ ਦੇ ਆਈ.ਡੀ.ਬੀ.ਆਈ ਬੈਂਕ ਵਲੋਂ ਮੈਨੇਜਰ …