ਸਮਰਾਲਾ, 13 ਸਤੰਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ।ਜਿਸ ਦੌਰਾਨ ਹਿੰਦੀ ਭਾਸ਼ਾ ਦੇ ਇਤਿਹਾਸ ਅਤੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ।ਸਕੂਲੀ ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ ਉਚਾਰਣ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।ਭਾਸ਼ਣ ਮੁਕਾਬਲੇ ਵਿੱਚ ਕੁਮਕੁਮ ਨੌਵੀਂ ਏ, ਪ੍ਰਭਜੋਤ ਕੌਰ ਨੌਵੀਂ ਬੀ, ਗੁਰਸ਼ਰਨ ਸਿੰਘ ਅੱਠਵੀਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਕਵਿਤਾ ਉਚਾਰਣ ਮੁਕਾਬਲੇ ਵਿੱਚ ਸਿਮਰਨਦੀਪ ਕੌਰ ਸੱਤਵੀਂ ਨੇ ਪਹਿਲਾਂ, ਸੋਨਮਪ੍ਰੀਤ ਕੌਰ ਸੱਤਵੀਂ ਅਤੇ ਖੁਸ਼ਪ੍ਰੀਤ ਕੌਰ ਛੇਵੀਂ ਨੇ ਦੂਜਾ ਅਤੇ ਕਰਨ ਕੁਮਾਰ ਛੇਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਚਾਰਟ ਮੇਕਿੰਗ ਮੁਕਾਬਲੇ ਵਿੱਚ ਹਰਸ਼ਦੀਪ ਸਿੰਘ ਦੱਸਵੀਂ ਅਤੇ ਅਮਨਦੀਪ ਕੌਰ ਅੱਠਵੀਂ ਨੇ ਪਹਿਲਾ, ਸੋਨਪ੍ਰੀਤ ਕੌਰ ਸੱਤਵੀਂ ਤੇ ਮਮਤਾ ਕੁਮਾਰੀ ਨੌਵੀਂ ਬੀ ਨੇ ਦੂਜਾ ਅਤੇ ਤਰਨਵੀਰ ਸਿੰਘ ਨੌਵੀਂ ਬੀ ਅਤੇ ਸਿਮਰਨਦੀਪ ਕੌਰ ਸੱਤਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬੀ.ਐਨ.ਓ ਸਮਰਾਲਾ ਰਾਜਿੰਦਰ ਸਿੰਘ ਸਕੂਲ ਇੰਚਾਰਜ਼ ਪਰਮਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਇਨਾਮ ਵੰਡੇ ਗਏ।ਮੰਚ ਸੰਚਾਲਨ ਸਕੂਲ ਵਿਦਿਆਰਥਣਾਂ ਜਸ਼ਨਵੀਰ ਕੌਰ ਅਤੇ ਰਾਜਪ੍ਰੀਤ ਕੌਰ ਨੇ ਕੀਤਾ।ਜੱਜਮੈਂਟ ਦੀ ਡਿਊਟੀ ਸ੍ਰੀਮਤੀ ਜਸਬੀਰ ਕੌਰ ਤੇ ਹਰਪ੍ਰੀਤ ਕੌਰ, ਰਵਿੰਦਰ ਕੌਰ ਵਲੋਂ ਨਿਭਾਈ ਗਈ।ਸ੍ਰੀਮਤੀ ਮੇਘਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਸਟਾਫ ਪਰਮਜੀਤ ਕੌਰ, ਹਰਪ੍ਰੀਤ ਕੌਰ, ਜਸਬੀਰ ਕੌਰ, ਰਵਿੰਦਰ ਕੌਰ, ਮੇਘਾ, ਹਰਿੰਦਰ ਕੌਰ, ਗੁਰਜੀਤ ਸਿੰਘ, ਜੈਦੀਪ ਸਿੰਘ, ਮਦਨ ਲਾਲ, ਜਸਵੀਰ ਕੌਰ ਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵੂਮੈਨ ਵਿਖੇ ਕੌਮਾਂਤਰੀ ਮਹਿਲਾ ਦਿਵਸ ’ਤੇ ਪੁੱਜੇ ਮੁੱਖ ਮੰਤਰੀ ਮਾਨ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – 133 ਸਾਲਾਂ ਤੋਂ ਪੂਰਵਜ੍ਹਾਂ ਦੇ ਸੁਪਨਿਆਂ ਨੂੰ ਸਕਾਰ …