ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ ਨੇ ਵਾਰਡ ਨੰਬਰ 61 ਦੇ ਗਲੀ ਝੰਡੀ ਵਾਲੀ ਇਲਾਕੇ ‘ਚ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ।ਵਿਧਾਇਕ ਡਾ: ਗੁਪਤਾ ਨੇ ਦੱਸਿਆ ਕਿ ਇਹ ਟਿਊਬਵੈਲ ਚਾਲੂ ਹੋਣ ਨਾਲ ਗਲੀ ਝੰਡਿਆਂਵਾਲੀ, ਰਾਮ ਗਲੀ, ਤੇਲੀ ਪਾਨਾ ਇਲਾਕੇ ਦੇ ਆਸ-ਪਾਸ ਗਲੀਆਂ ਹੋਣ ਨਾਲ ਲੋਕਾਂ ਨੂੰ ਪੀਣ ਵਾਲਾ ਪਾਣੀ ਸ਼ੁੱਧ ਮਿਲਣਾ ਸ਼ੁਰੂ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਸ ਇਲਾਕੇ ਦੇ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਲੈ ਕੇ ਆਏ ਸਨ ਤਾਂ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਵਾਂ ਟਿਊਬਵੈਲ ਲਗਾਉਣ ਲਈ ਕਿਹਾ ਸੀ।ਵਿਧਾਇਕ ਡਾ. ਅਜੈ ਗੁਪਤਾ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਸੜਕਾਂ, ਗਲੀਆਂ ਨੂੰ ਬਣਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ।ਡਾ. ਗੁਪਤਾ ਨੇ ਝਬਾਲ ਰੋਡ ਸਥਿਤ ਡਰੀਮ ਸਿਟੀ ਇਲਾਕੇ `ਚ ਬਾਬਾ ਬੁੱਢਾ ਸਾਹਿਬ ਦੇ ਸਲਾਨਾ ਮੇਲੇ ਮੌਕੇ ਲੰਗਰ ਲੰਗਰ ਸ਼ੂਰੂ ਕਰਨ ਦੀ ਸੇਵਾ ਵੀ ਨਿਭਾਈ।
ਇਸ ਮੌਕੇ ਰਿਸ਼ੀ ਕਪੂਰ, ਪੰਕਜ਼ ਕੁਮਾਰ, ਮਿੱਕੀ ਚੱਢਾ, ਚਿਰਾਗ, ਮੋਨਿਕਾ ਲਾਂਬਾ, ਸੋਨੀਆ, ਟਿੰਕੂ ਔਲਖ, ਰਿੰਕੂ ਔਲਖ ਅਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
Check Also
ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …