Thursday, December 26, 2024

ਸ਼ਹੀਦ ਭਾਈ ਮਤੀ ਦਾਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਸੰਗਰੂਰ, 10 ਅਕਤੂਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੈਂਡਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਦੇਖ-ਰੇਖ ਵਿੱਚ ਲਾਰੈਂਸ ਸਕੂਲ ਮੋਹਾਲੀ ਵਿਖੇ ਕਰਵਾਏ ਗਏ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲੇ ਵਿੱਚ ਸੁਖਮਨਦੀਪ ਕੌਰ (ਦਸਵੀਂ ਜਮਾਤ) ਅਤੇ ਜਸਮੀਤ ਸਿੰਘ (ਨੌਵੀਂ ਜਮਾਤ) ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਟਰੈਡੀਸ਼ਨਲ ਸਟੋਰੀ ਟੈਲਿੰਗ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਗਾਈਡ ਸ੍ਰੀਮਤੀ ਰਵਜੀਤ ਕੌਰ ਲੈਕਚਰਾਰ ਕਮਿਸਟਰੀ ਸਨ, ਜਿਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਅਹਲਿਆ ਬਾਈ ਹੋਲਕਰ ਦੀ ਜ਼ਿੰਦਗੀ ਦੀ ਕਹਾਣੀ ਦਰਸਾਈ ਸੀ।ਸ਼੍ਰੀਮਤੀ ਦਮਨਜੀਤ ਕੌਰ ਅਤੇ ਮਨੀਸ਼ਾ ਸ਼ਰਮਾ ਨੋਡਲ ਇੰਚਾਰਜ਼ ਨੇ ਦੱਸਿਆ ਕਿ 6 ਜਿਲ੍ਹਿਆਂ ਦੇ ਜੇਤੂ ਵਿਦਿਆਰਥੀ ਨੇ ਵੱਖ-ਵੱਖ ਥੀਮਾਂ ਸੋਲੋ ਮਿਊਜ਼ਿਕ, ਡਰਾਮਾ, ਟਰੈਡੀਸਸ਼ਨਲ ਗਰੁੱਪ ਡਾਂਸ, ਇੰਸਟਰੂਮੈਂਟਲ ਮਿਊਜ਼ਿਕ, ਟਰੈਡੀਸ਼ਨਲ ਸਟੋਰੀ ਟੈਲਿੰਗ ਵਿੱਚ ਭਾਗ ਲਿਆ।ਪ੍ਰਿੰਸੀਪਲ ਵਿਪਨ ਕੁਮਾਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਮੂਹ ਮਿਹਨਤੀ ਸਟਾਫ ਦੀ ਸ਼ਲ਼ਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …