ਸੰਗਰੂਰ, 10 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੋਂਗੋਵਾਲ ਵਿਖੇ ਅੱਜ ਇੰਦਰਜੀਤ ਸਿੰਘ ਮੈਥ ਮਾਸਟਰ ਨੇ ਤਿੰਨ ਮਹੀਨੇ ਦੀ ਮੁਸ਼ਕਲ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਬਤੌਰ ਐਸੋਸੀਏਟ ਐਨ.ਸੀ.ਸੀ ਅਫ਼ਸਰ ਸਕੂਲ ਵਿੱਚ ਹਾਜ਼ਰੀ ਭਰੀ।ਇਹ ਟ੍ਰੇਨਿੰਗ ਆਫਿਸਰ ਟ੍ਰੇਨਿੰਗ ਅਕੈਡਮੀ ਕੈਮਟੀ ਮਹਾਰਾਸ਼ਟਰਾ ਵਿੱਚ ਜੁਲਾਈ ਤੋਂ ਅਕਤੂਬਰ ਤੱਕ ਚੱਲੀ।ਇੰਦਰਜੀਤ ਸਿੰਘ ਨੂੰ ਇਹ ਮਾਣ ਹਾਸਿਲ ਹੋਇਆ ਕਿ ਉਹਨਾਂ ਨੇ ਟ੍ਰੇਨਿੰਗ ਦੌਰਾਨ ਇੰਟਰ ਕੰਪਨੀ ਫਲੈਗ ਏਰੀਆ ਗਤੀਵਿਧੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਵਿੱਚ 600 ਟ੍ਰੇਨਿੰਗ ਅਫਸਰਾਂ ਨੇ ਹਿੱਸਾ ਲਿਆ।
ਟ੍ਰੇਨਿੰਗ ਦੇ ਦੌਰਾਨ ਉਨ੍ਹਾਂ ਨੇ ਡਰਿਲ ਅਤੇ ਹੋਰ ਅਨੇਕਾਂ ਮਹੱਤਵਪੂਰਨ ਕੌਸ਼ਲ ਸਿਖੇ, ਜੋ ਹੁਣ ਉਹ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੂੰ ਸਿਖਾ ਕੇ ਉਹਨਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ।ਪ੍ਰਿੰਸੀਪਲ ਬਿਪਨ ਚਾਵਲਾ ਨਿਰਦੇਸ਼ ‘ਤੇ ਸ੍ਰੀਮਤੀ ਰਵਜੀਤ ਕੌਰ ਵਲੋਂ ਇੰਦਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ।ਸਕੂਲ ਦੇ ਸਮੂਹ ਸਟਾਫ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …