ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) – ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਜਿਲ੍ਹਿਆਂ ਵਿੱਚ 19 ਅਕਤੂਬਰ ਤੋਂ 21 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।ਜਿਲ੍ਹਾ ਖੇਡ ਅਫਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਜਿਲ੍ਹਾ ਅੰਮ੍ਰਿਤਸਰ ਤੋਂ ਖਿਡਾਰੀ ਵੱਖ-ਵੱਖ ਜਿਲ੍ਹਿਆਂ ਵਿੱਚ ਜਾ ਰਹੇ ਹਨ।ਇਹਨਾਂ ਖੇਡਾਂ ਵਿੱਚ ਜਿਨ੍ਹਾਂ ਗੇਮਾਂ ਦੇ ਜਿਲ੍ਹਾ ਪੱਧਰੀ ਟੂਰਨਾਮੈਂਟ ਨਹੀ ਕਰਵਾਏ ਗਏ ਹਨ।ਉਨ੍ਹਾਂ ਗੇਮਾਂ ਦੇ ਟਰਾਇਲ ਕਰਵਾਏ ਜਾ ਰਹੇ ਹਨ।ਤਾਇਕਵਾਂਡੋ ਦੇ ਟਰਾਇਲ ਖਾਲਸਾ ਸੀ:ਸੈ: ਸਕੂਲ ਅੰਮ੍ਰਿਤਸਰ ਵਿਖੇ 15-10-2024 ਨੂੰ ਕਰਵਾਏ ਜਾਣਗੇ।ਖਿਡਾਰੀ 15-10-2024 ਨੂੰ ਉਕਤ ਸਥਾਨ ‘ਤੇ ਜਾ ਕੇ ਟਰਾਇਲ ਦੇ ਸਕਦੇ ਹਨ।ਵੇਧੇਰੇ ਜਾਣਕਾਰੀ ਲਈ ਲਕਸ਼ਮਣ ਪ੍ਰਸਾਦ ਪ੍ਰਧਾਨ ਤਾਇਕਵਾਂਡੋ ਐਸੋਸੀਏਸ਼ਨ ਅੰਮ੍ਰਿਤਸਰ ਨਾਲ ਮੋਬਾਇਲ ਨੰਬਰ 7986134496 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …