Saturday, February 22, 2025
Breaking News

ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਗਰ-ਕੀਰਤਨ ਦਾ ਨਿੱਘਾ ਸੁਆਗਤ

ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਅੱਜ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵੱਲੋਂ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂਵਾਲਾ ਵਿਖੇ ਪੁੱਜਣ ਤੇ ਨਿੱਘਾ ਸੁਆਗਤ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਅਗਵਾਈ ‘ਚ ਸਜਾਏ ਗਏ ਨਗਰ-ਕੀਰਤਨ ਦਾ ਸਕੂਲ ਦੀ ਬੈਂਡ ਟੀਮ ਨੇ ਸੁਆਗਤ ਕੀਤਾ ਅਤੇ ਸਕੂਲ ਦੀ ਕੀਰਤਨ ਟੀਮ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਸ਼ਬਦ ਕੀਰਤਨ ਗਾਇਨ ਕੀਤਾ।ਸਕੂਲ ਵਿਦਿਆਰਥੀਆਂ ਵੱਲੋਂ ਹੱਥ ਨਾਲ ਬਣਾਏ ਗਏ ਧਾਰਮਿਕ ਕਕਾਰਾਂ ਸਮੇਤ ਸਿੱਖ ਇਤਿਹਾਸ ਨੂੰ ਉਜਾਗਰ ਕਰਦੀ ਹੋਈ ਪ੍ਰਦਰਸ਼ਨੀ ਵੀ ਲਗਾਈ ਗਈ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੀ ਅਗਵਾਈ ਹੇਠ ਸੁਆਗਤ ਸਮੇਂ ਪੰਜ ਪਿਆਰਿਆਂ ਨੂੰ ਸਿਹਰੇ ਪਾ ਕੇ ‘ਜੀ ਆਇਆ’ ਆਖਿਆ।ਦੀਵਾਨ ਮੈਂਬਰਾਂ ਤੇ ਸਕੂਲ ਸਟਾਫ ਵੱਲੋਂ ਪਾਲਕੀ ਸਾਹਿਬ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ।ਦੀਵਾਨ ਪ੍ਰਬੰਧਕਾਂ ਨੇ ਨਗਰ-ਕੀਰਤਨ ਵਿਚ ਸ਼ਾਮਲ ਨਿਹੰਗ ਜਥੇਬੰਦੀਆਂ, ਪ੍ਰਮੁੱਖ ਸ਼ਖਸੀਅਤਾਂ ਦੇ ਨਾਲ-ਨਾਲ ਸੇਵਾ ਕਰਨ ਵਾਲੀਆ ਸੰਗਤਾਂ ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।ਨਗਰ-ਕੀਰਤਨ ਵਿਚ ਸ਼ਾਮਲ ਸਾਧ ਸੰਗਤ ਲਈ ਲੰਗਰ ਲਗਾਏ ਗਏ।
ਇਸ ਮੌਕੇ ਮੀਤ ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਐਡੀ:ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸੁਖਜਿੰਦਰ ਸਿੰਘ ਪ੍ਰਿੰਸ, ਸਕੂਲ ਮੈਂਬਰ ਇੰਚਾਰਜ਼ ਗੁਰਪ੍ਰੀਤ ਸਿੰਘ ਸੇਠੀ ਅਤੇ ਸਰਬਜੋਤ ਸਿੰਘ ਮੈਂਬਰਜ਼ ਚੀਫ਼ ਖ਼ਾਲਸਾ ਦੀਵਾਨ ਹਰਮਨਜੀਤ ਸਿੰਘ, ਜਤਿੰਦਰਬੀਰ ਸਿੰਘ, ਰਮਨੀਕ ਸਿੰਘ ਫਰੀਡਮ, ਸਰਜੋਤ ਸਿੰਘ ਸਾਹਨੀ, ਹਰਵਿੰਦਰਪਾਲ ਸਿੰਘ ਚੁੱਘ, ਅਮਰਦੀਪ ਸਿੰਘ ਮਰਵਾਹਾ, ਨਵਤੇਜ ਸਿੰਘ ਨਾਰੰਗ, ਮਨਪ੍ਰੀਤ ਸਿੰਘ, ਗੁਰਬਖਸ਼ ਸਿੰਘ ਬੇਦੀ, ਅਮਰਦੀਪ ਸਿੰਘ ਮਰਵਾਹਾ, ਡਾਇਰੈਕਟਰ ਓਪਰੇਸ਼ਨ ਡਾ. ਏ.ਪੀ ਐਸ ਚਾਵਲਾ, ਪ੍ਰਿੰਸੀਪਲ ਮੈਡਮ ਜਸਪਾਲ ਕੌਰ ਆਦਿ ਮੌਜ਼ੂਦ ਸਨ।

Check Also

ਡਿਪਟੀ ਕਮਿਸ਼ਨਰ ਵਲੋਂ ਤਿੰਨ ਨਵੀਆਂ ਉਦਯੋਗਿਕ ਇਕਾਈਆਂ ਨੂੰ ਇਨਸੇਨਟਿਵ ਦੇਣ ਦੀ ਮਨਜ਼ੂਰੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਸਾਕਸ਼ੀ ਸਾਹਨੀ ਦੀ …