Wednesday, December 4, 2024

ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ‘ਚ ਟੈਗੋਰ ਵਿਦਿਆਲਿਆ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ) – ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ 18 ਤੇ 19 ਅਕਤੂਬਰ ਨੂੰ ਹੋਈਆਂ 68ਵੀਆਂ ਅਥਲੈਟਿਕ ਜਿਲ੍ਹਾ ਪੱਧਰੀ ਖੇਡਾਂ ਵਿੱਚ ਟੈਗੋਰ ਵਿਦਿਆਲਿਆ ਲੌਂਗੋਵਾਲ ਦੇ ਅਥਲੀਟਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।ਇਸ ਵਿੱਚ ਵੱਖ-ਵੱਖ ਈਵੈਂਟਾਂ ਵਿੱਚ ਅਥਲੀਟਾਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ। ਗੁਰਸੇਵਕ ਸਿੰਘ ਨੇ ਅੰਡਰ-17 ਹੈਮਰ ਥਰੋ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਤੇ ਸਟੇਟ ਲੈਵਲ ਲਈ ਸਿਲੈਕਸ਼ਨ ਕਰਵਾਈ ਅਤੇ ਨਵਜੋਤ ਕੌਰ ਨੇ ਅੰਡਰ-17 ਹੈਮਰ ਥਰੋ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਤੇ ਲਵਪ੍ਰੀਤ ਕੌਰ ਨੇ ਅੰਡਰ 17-100 ਮੀਟਰ ਹਰਡਲ ਵਿੱਚ ਤੀਜ਼ਾ ਸਥਾਨ ਹਾਸਿਲ ਕੀਤਾ ਅਤੇ 18-10-2024 ਦਿਨ ਸ਼ੁਕਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਵਿੱਚ ਹੋਈਆਂ ਪ੍ਰਾਇਮਰੀ ਸਕੂਲ ਬਲਾਕ ਲੈਵਲ ਖੇਡਾਂ ਵਿੱਚ ਟੈਗੋਰ ਵਿਦਿਆਲਿਆ ਲੌਂਗੋਵਾਲ ਫੁੱਟਬਾਲ ਕੁੜੀਆਂ ਦਾ ਟੀਮ ਪ੍ਰਦਰਸ਼ਨ ਵਧੀਆ ਰਿਹਾ।ਫਾਈਨਲ ਮੈਚ ਵਿੱਚ 8-0 ਦੇ ਵੱਡੇ ਫ਼ਾਸਲੇ ਨਾਲ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ 6 ਕੁੜੀਆਂ (ਜਸਮੀਤ ਕੌਰ, ਲਵਨੀਤ ਕੌਰ, ਸੁਖਮਨਦੀਪ ਕੌਰ, ਨਵਜੋਤ ਕੌਰ, ਖੁਸਪ੍ਰੀਤ ਕੌਰ, ਤਰਨਵੀਰ ਕੌਰ) ਜਿਲ੍ਹਾ ਲੈਵਲ ਲਈ ਸਿਲੈਕਟ ਹੋਈਆਂ ਅਤੇ ਮੁੰਡਿਆਂ ਦੀ ਫੁੱਟਬਾਲ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ਤੇ 5 ਮੁੰਡੇ (ਅਰਪਨਜੋਤ ਸਿੰਘ, ਏਕਮ ਸਿੰਘ, ਜੈਪ੍ਰੀਤ ਸਿੰਘ, ਅਨਮੋਲ ਸਿੰਘ, ਮਨਰੂਪ ਸਿੰਘ) ਜਿਲ੍ਹਾ ਲੈਵਲ ਲਈ ਸਿਲੈਕਟ ਹੋਏ।
ਇਸ ਮੌਕੇ ਸਕੂਲ਼ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ, ਮੈਨਜਮੈਂਟ ਮੈਂਬਰ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਖਿਡਾਰੀਆਂ ਦੇ ਮਾਤਾ ਪਿਤਾ ਅਤੇ ਡੀ.ਪੀ.ਈ ਗੁਰਪ੍ਰੀਤ ਸਿੰਘ ਤੇ ਮੈਡਮ ਸੁਨੀਤਾ ਸ਼ਰਮਾ ਅਤੇ ਪਰਮਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …