ਸੰਗਰੂਰ, 25 ਅਕਤੂਬਰ (ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸੁਨਾਮ ਵਲੋਂ ਦੀਵਾਲੀ ਮੌਕੇ ਮਲਟੀਕਲਚਰਲ ਦੀਵਾਲੀ ਫੈਸਟ-24 ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਦੀ ਅਗਵਾਈ ਹੇਠ 27 ਅਕਤੂਬਰ ਦੀ ਸ਼ਾਮ ਨੂੰ ਜਸਵੰਤ ਰਾਇਲ ਪੈਲੇਸ ਵਿੱਚ ਕਰਵਾਇਆ ਜਾ ਰਿਹਾ ਹੈ।ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸੀਨੀਅਰ ਨਿਊਜ਼ ਐਂਕਰ ਕ੍ਰਿਸ਼ਨ ਸਿੰਘ ਅਤੇ ਫਿਲਮ ਕਲਾਕਾਰ ਗੁਰਪ੍ਰੀਤ ਭੰਗੂ ਪਹੁੰਚਣਗੇ।ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।ਰੋਟਰੀ ਡਿਸਟ੍ਰਿਕਟ 3090 ਸਾਲ 23-24 ਦੇ ਜਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਇਸ ਸ਼ਾਨਦਾਰ ਸਮਾਗਮ ਦੀ ਪ੍ਰਧਾਨਗੀ ਕਰਨਗੇ।ਸ਼ਿਮਲਾ ਹਿਮਾਚਲ ਦੀ ਪਹਿਲੀ ਧੀ ਨਿਧੀ ਵਾਲੀਆ ਜੋ ਕਿ ਇੱਕੋ ਸਮੇਂ 5 ਤੋਂ 7 ਸੰਗੀਤਕ ਸਾਜ਼ ਵਜਾਉਂਦੀ ਹੈ, ਉਹ ਵੀ ਪ੍ਰੋਗਰਾਮ ਦੀ ਰੌਣਕ ਵਧਾਏਗੀ।ਪ੍ਰੋਗਰਾਮ ਵਿੱਚ ਲੱਕੀ ਡਰਾਅ, ਡਾਂਸ ਪ੍ਰੋਗਰਾਮ, ਤੰਬੋਲਾ ਅਤੇ ਆਕਰਸ਼ਕ ਖੇਡਾਂ ਵੀ ਹੋਣਗੀਆਂ।
ਕਲੱਬ ਦੇ ਜਨਰਲ ਸਕੱਤਰ ਹਨੀਸ਼ ਸਿੰਗਲਾ, ਖਜ਼ਾਨਚੀ ਰਾਜਨ ਸਿੰਗਲਾ ਪ੍ਰੋਜੈਕਟ ਚੇਅਰਮੈਨ ਦੀ ਟੀਮ ਸਤੀਸ਼ ਮਿੱਤਲ, ਰਮੇਸ਼ ਗਰਗ ਬੀ.ਕੇ.ਓ, ਯਸ਼ਪਾਲ ਮੰਗਲਾ, ਵਿਜੇ ਮੋਹਨ, ਹਰੀਸ਼ ਗੋਇਲ, ਨਵੀਨ ਸਿੰਗਲਾ, ਪੁਨੀਤ ਗੋਇਲ ਅਤੇ ਬਾਲ ਕ੍ਰਿਸ਼ਨ ਨਾਲ ਤਿਆਰੀਆਂ `ਚ ਰੁੱਝੇ ਹੋਏ ਹਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …