ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਸ੍ਰੀ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ 44ਵੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ ਹੋ ਗਈਆਂ।ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਕੰਵਲਜੀਤ ਸਿੰਘ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਸਿੱਖਿਆ ਅਫਸਰ ਕੰਵਲਜੀਤ ਸਿੰਘ ਨੇ ਖੇਡ ਪ੍ਰਬੰਧਕਾਂ ਨੂੰ ਸ਼ਾਨਦਾਰ ਪ੍ਰਬੰਧਾਂ ਲਈ ਮੁਬਾਰਕਬਾਦ ਦਿੱਤੀ।
ਅੱਜ ਹੋਏ ਫਾਈਨਲ ਖੇਡ ਮੁਕਾਬਲਿਆਂ `ਚ ਕਬੱਡੀ ਨੈਸ਼ਨਲ ਸਟਾਈਲ ਲੜਕੇ ਵਿੱਚ ਬਲਾਕ ਅੰਮ੍ਰਿਤਸਰ-1 ਨੇ ਪਹਿਲਾ ਅਤੇ ਮਜੀਠਾ ਨੇ ਦੂਸਰਾ, ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਵਿੱਚ ਅੰਮ੍ਰਿਤਸਰ ਨੇ ਪਹਿਲਾ, ਵੇਰਕਾ ਨੇ ਦੂਸਰਾ, ਕਬੱਡੀ ਸਰਕਲ ਸਟਾਈਲ ਵਿੱਚ ਚੋਗਾਵਾਂ-2 ਨੇ ਪਹਿਲਾ ਤੇ ਅੰਮ੍ਰਿਤਸਰ-1 ਨੇ ਦੂਸਰਾ, ਕੁਸ਼ਤੀ ਮੁਕਾਬਲਿਆਂ ਦੇ 25 ਕਿਲੋ ਵਰਗ ਵਿੱਚ ਸਾਹਿਕ ਖਾਨ ਤਰਸਿੱਕਾ ਨੇ ਪਹਿਲਾ, ਇਸ਼ਮੀਤ ਸਿੰਘ ਅੰਮ੍ਰਿਤਸਰ-1 ਨੇ ਦੂਸਰਾ, 28 ਕਿਲੋ ਵਰਗ ਵਿੱਚ ਬਬਲਾ ਅੰਮ੍ਰਿਤਸਰ-5 ਨੇ ਪਹਿਲਾ, ਗੁਰਪ੍ਰੀਤ ਸਿੰਘ ਚੋਗਾਵਾਂ-2 ਨੇ ਦੂਸਰਾ, 30 ਕਿਲੋ ਵਰਗ ਵਿੱਚ ਦਿਲਪ੍ਰੀਤ ਸਿੰਘ ਅੰਮ੍ਰਿਤਸਰ-3 ਨੇ ਪਹਿਲਾ, ਰਮਜ਼ਾਨ ਅਜਨਾਲਾ-1 ਨੇ ਦੂਸਰਾ, 32 ਕਿਲੋ ਵਰਗ ਵਿੱਚ ਰਫੀ ਅੰਮ੍ਰਿਤਸਰ-1 ਨੇ ਪਹਿਲਾ ਅਤੇ ਆਬਨੀਬ ਅੰਮ੍ਰਿਤਸਰ-2 ਨੇ ਦੂਸਰਾ ਸਥਾਨ ਹਾਸਲ ਕੀਤਾ।ਫੁੱਟਬਾਲ ਵਿੱਚ ਅੰਮ੍ਰਿਤਸਰ-2 ਨੇ ਪਹਿਲਾ ਤੇ ਤਰਸਿੱਕਾ ਨੇ ਦੂਸਰਾ, ਰੱਸਾਕਸੀ ਵਿੱਚ ਅੰਮ੍ਰਿਤਸਰ-1 ਨੇ ਪਹਿਲਾ ਤੇ ਜੰਡਿਆਲਾ ਗੁਰੂ ਨੇ ਦੂਸਰਾ ਸਥਾਨ ਹਾਸਲ ਕੀਤਾ।ਓਵਰਆਲ ਟਰਾਫ਼ੀ ਸਿੱਖਿਆ ਬਲਾਕ ਅੰਮ੍ਰਿਤਸਰ-1 ਨੇ ਆਪਣੇ ਨਾਂ ਕੀਤੀ।
ਇਸ ਮੌਕੇ ਸ੍ਰੀਮਤੀ ਇੰਦੂ ਬਾਲਾ ਮੰਗੋਤਰਾ ਉਪ ਜਿਲ੍ਹਾ ਸਿੱਖਿਆ ਅਫ਼ਸਰ, ਗੁਰਦੇਵ ਸਿੰਘ, ਦਿਲਬਾਗ ਸਿੰਘ, ਯਸ਼ਪਾਲ, ਜਤਿੰਦਰ ਸਿੰਘ ਰਾਣਾ, ਦਲਜੀਤ ਸਿੰਘ, ਰਣਜੀਤਪ੍ਰੀਤ ਸਿੰਘ (ਸਾਰੇ ਬੀ.ਈ.ਈ.ਓ), ਬਲਕਾਰ ਸਿੰਘ, ਹਰਿੰਦਰ ਸਿੰਘ, ਦਿਲਬਾਗ ਸਿੰਘ (ਸਾਰੇ ਬੀ.ਐਸ.ਓ), ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਇੰਚਾਰਜ਼, ਸਾਰੇ ਸਰੀਰਕ ਸਿੱਖਿਆ ਅਧਿਆਪਕ ਤੇ ਖੇਡ ਪ੍ਰਬੰਧਕ ਆਦਿ ਮੌਜ਼ੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ
ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …