ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਮੌਕੇ ਪ੍ਰਿੰ. ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਵੇਰ ਦੀ ਪ੍ਰਾਰਥਨਾ ਸਭਾ ‘ਚ ਵਿਦਿਆਰਥੀਆਂ ਨੇ ਦੀਵਾਲੀ ਦੀ ਮਹੱਤਤਾ ‘ਤੇ ਇੱਕ ਲਘੂ ਨਾਟਕ ਰਾਹੀਂ ਦੱਸਿਆ ਕਿ ਦੀਵਾਲੀ ‘ਤੇ ਲੋਕ ਪਟਾਕਿਆਂ ਨਾਲ ਬਿਨਾਂ ਮਤਲਬ ਖਰਚ ਕਰਦੇ ਹਨ, ਜਿਸ ਨਾਲ ਇੱਕ ਪਾਸੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਦੂਸਰੇ ਪਾਸੇ ਦੁਰਘਟਨਾਵਾਂ ਹੁੰਦੀਆਂ ਹਨ।ਵਿਦਿਆਰਥੀਆਂ ਨੇ ਆਪਣੇ ਦੇਸ਼ ਦੇ ਛੋਟੇ ਉਦਯੋਗਾਂ ਨੂੰ ਵਧਾਵਾ ਦੇਣ ਲਈ ਮਿੱਟੀ ਦੇ ਦੀਵੇ ਬਾਲਣ ਦਾ ਸੰਦੇੇਸ਼ ਵੀ ਦਿੱਤਾ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦੇਂਦਿਆਂ ਦੱਸਿਆ ਕਿ ਦੀਵਾਲੀ ਦੀਵਿਆਂ ਦਾ ਤਿਓਹਾਰ ਹੈੈ, ਜੋ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਫੈਲਾਉਣ ਦਾ ਸੰਦੇਸ਼ ਦੇਂਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਆਸ-ਪਾਸ ਐਸੇ ਲੋਕ ਵੀ ਹਨ, ਜਿੰਨ੍ਹਾਂ ਕੋਲ ਸਾਧਨਾਂ ਦੀ ਕਮੀ ਹੋਣ ਕਰਕੇ ਉਹ ਦੀਵਾਲੀ ਨਹੀਂ ਮਨਾ ਸਕਦੇ।ਇਸ ਲਈ ਸਾਡਾ ਸਭ ਦਾ ਫਰਜ਼ ਹੈ ਕਿ ਉਨ੍ਹਾਂ ਦੀ ਸਹਾਇਤਾ ਕਰੀਏ ਤਾਂਕਿ ਇਸ ਪਾਵਨ ਤਿਓਹਾਰ ‘ਤੇ ਉਨ੍ਹਾਂ ਦੇ ਘਰਾਂ ਵਿੱਚ ਵੀ ਖੁਸ਼ੀਆਂ ਦਾ ਉਜਾਲਾ ਹੋ ਸਕੇ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਰਸਪਰ ਸਹਿਯੋਗ ਦੀ ਭਾਵਨਾ ਦੀ ਪ੍ਰੇਰਣਾ ਦੇਂਦੇ ਹੋਏ ਕਿਹਾ ਕਿ ਉਹ ਦੀਵਾਲੀ ਮੌਕੇ ਅਨਾਥ ਆਸ਼ਰਮਾਂ, ਬਿਰਧ ਘਰਾਂ ਅਤੇ ਅੰਧਵਿਦਿਆਲਿਆ ਵਰਗੀਆਂ ਸੰਸਥਾਵਾਂ ਵਿੱਚ ਜਾ ਕੇ, ਉਥੇ ਰਹਿਣ ਵਾਲੇ ਲੋਕਾਂ ਨਾਲ ਖੁਸ਼ੀਆਂ ਵੰਡਣ।ਉਨ੍ਹਾਂ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਲਈ ਪ੍ਰੇਰਿਆ ਕਿਉਂਕਿ ਪਟਾਕਿਆਂ ਕਾਰਣ ਪ੍ਰਦੂਸ਼ਣ ਕਈ ਗੁਣਾ ਵਧ ਜਾਂਦਾ ਹੈ, ਜੋ ਅਨੇਕ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਉਨ੍ਹਾਂ ਕਿਹਾ ਕਿ ਪਟਾਕਿਆਂ ਕਰਕੇ ਅੱਗ ਲੱਗਣ ਦੀਆਂ ਵੀ ਅਨੇਕਾਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਕਈ ਲੋਕ ਗੰਭੀਰ ਜਖਮੀ ਹੋ ਜਾਂਦੇ ਹਨ।ਵਿਦਿਆਰਥੀਆਂ ਨੇ ਅਲ਼ੱਗ-ਅਲ਼ੱਗ ਵਿਸ਼ਿਆਂ ਹਿੰਦੀ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ, ਅੰਗ੍ਰੇਜ਼ੀ ਅਤੇ ਪੰਜਾਬੀ ਦੇ ਤਹਿਤ ਸੁੰਦਰ, ਆਕਰਸ਼ਕ ਅਤੇ ਰੰਗ-ਬਿਰੰਗੀਆਂ ਰੰਗੋਲੀਆਂ ਬਣਾਈਆਂ ਅਤੇ ਪਟਾਕੇ ਨਾ ਚਲਾਉਣ ਤੇ ਦੀਵੇ ਬਾਲ ਕੇ ਸੁਰੱਖਿਅਤ ਖੁਸ਼ੀਆਂ ਭਰੀ ਦੀਵਾਲੀ ਮਨਾਉਣ ਦਾ ਪ੍ਰਣ ਲਿਆ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …