Thursday, November 21, 2024

ਸਵ: ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਦੀ ਪਹਿਲੀ ਬਰਸੀ ਮਨਾਈ ਗਈ

ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਸਵ. ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਦੀ ਪਹਿਲੀ ਬਰਸੀ ਬਾਸਰਕੇ ਦੇ ਗ੍ਰਹਿ ਛੇਹਰਟਾ ਵਿਖੇ ਸਾਦਾ ਸਮਾਗਮ ਕਰਕੇ ਮਨਾਈ ਗਈ।ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਮਾਲ ਇੰਡਸਟਰੀ ਭਾਰਤ ਸਰਕਾਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਵ: ਮਨਮੋਹਨ ਸਿੰਘ ਬਾਸਰਕੇ ਨੂੰ ਯਾਦ ਕਰਦਿਆਂ ਕਿਹਾ ਕਿ 41 ਸਾਲ ਸੁਪਰਡੈਂਟ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਸੇਵਾ ਕਰਕੇ ਸੇਵਾ ਮੁਕਤ ਹੋਏ ਸਨ।ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਬਾਸਰਕੇ ਨੇ 16 ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ।ਉਨ੍ਹਾਂ ਬਾਲ ਸਾਹਿਤ, ਕਹਾਣੀਆਂ, ਧਾਰਮਿਕ ਨਾਟਕ, ਸਮਾਜਿਕ ਨਾਟਕ ਦੇ ਨਾਲ ਉਨ੍ਹਾਂ ਪੰਜਾਬ ਭਾਸ਼ਾ ਵਿਭਾਗ ਵਲੋਂ ਸਰਵੇ ਪੁਸਤਕਾਂ ਛੇਹਰਟਾ ਸਾਹਿਬ, ਰਾਮਦਾਸ, ਨੂਰਦੀ, ਸਰਾਏ ਅਮਾਨਤ ਖਾਂ, ਅਟਾਰੀ ਅਤੇ ਇਤਿਹਾਸਕ ਨਗਰ ਬਾਸਰਕੇ ਗਿੱਲਾਂ ਲਿਖੀਆਂ ਹਨ।ਉਨ੍ਹਾਂ ਨੇ ਬਨਾਮ ਰਿਸ਼ਤੇ, ਗਵਾਚੇ ਪਲਾਂ ਦੀ ਦਾਸਤਾਨ, ਮੁੱਠੀ ‘ਚੋਂ ਕਿਰਦੀ ਰੇਤ ਅਤੇ ਨਾਵਲ ਖਾਰਾ ਪਾਣੀ ਬਹੁਤ ਮਸ਼ਹੂਰ ਹੋਏ ਸਨ।ਕਹਾਣੀਕਾਰ ਸੁਖਬੀਰ ਸਿੰਘ ਖੁਰਮਣੀਆਂ ਨੇ ਕਿਹਾ ਕਿ ਸਾਦੇ ਸੁਭਾਅ ਦੇ ਹਿੰਮਤੀ ਤੇ ਦਲੇਰ ਸਾਹਿਤਕਾਰ ਬਾਸਰਕੇ ਪੰਜਾਬੀ ਬੋਲੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਸਨ।
ਇਸ ਮੋਕੇ ਸ਼ੰਕਰ ਸੁਖਦੇਵ ਸਿੰਘ, ਭਾਜਪਾ ਅਸ਼ੋਕ ਸ਼ਰਮਾ, ਕਾਂਗਰਸੀ ਆਗੂ ਗੁਰਮੁੱਖ ਸਿੰਘ ਪੰਨੂ, ਜਥੇਦਾਰ ਅਵਤਾਰ ਸਿੰਘ, ਮਲੂਕ ਸਿੰਘ ਮਿੰਟੂ, ਅਜਮੇਰ ਸਿੰਘ ਬਾਸਰਕੇ ਸਾਬਕਾ ਡਾਇਰੈਕਟਰ, ਵਿਕਰਮਜੀਤ ਸਿੰਘ ਬਾਸਰਕੇ, ਸਿਮਰਨਜੀਤ ਸਿੰਘ ਬਾਸਰਕੇ, ਰਾਜੀਵ ਕੁਮਾਰ, ਅਮਨਦੀਪ ਸਿੰਘ ਬਾਸਰਕੇ, ਡਾ. ਬਲਜਿੰਦਰ ਸਿੰਘ ਭੱਲਾ ਕਾਲੋਨੀ, ਡਾ. ਮਨਪ੍ਰੀਤ ਸਿੰਘ, ਜਸਬੀਰ ਸਿੰਘ ਕਲਕੱਤਾ ਵਾਲੇ, ਰਾਜੀਵ ਕੁਮਾਰ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।ਅਖ਼ੀਰ ‘ਚ ਭਾਜਪਾ ਆਗੂ ਕਰਮਜੀਤ ਸਿੰਘ ਬਾਸਰਕੇ ਨੇ ਪਰਿਵਾਰ ਵਲੋਂ ਆਏ ਸਨੇਹੀਆਂ ਦਾ ਧੰਨਵਾਦ ਕੀਤਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …