ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ ਰੋਡ ਵਿਖੇ ਈਕੋ ਕਲੱਬ ਅਤੇ ਰੈਡ ਰਿੱਬਨ ਕਲੱਬ ਵਲੋਂ ;ਗ੍ਰੀਨ ਦੀਵਾਲੀ, ਕਲੀਨ ਦੀਵਾਲੀ; ਤਹਿਤ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਅਗਵਾਈ ‘ਚ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ਡਿਸਟ੍ਰਿਕ ਲੀਗਲ ਸਰਵਿਸਜ਼ ਅਥਾਰਟੀ, ਸੀ.ਜੇ.ਐਮ-ਕਮ-ਸਕੈਟਰੀ, ਅਮਰਜੀਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਡਾ. ਕੁਮਾਰ ਨੇ ਆਏ ਹੋਏ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਪ੍ਰਦੂਸ਼ਣ ਲਈ ਸਾਡਾ ਰਹਿਣ-ਸਹਿਣ ਤੇ ਲਾਪ੍ਰਵਾਹੀ ਜ਼ਿੰਮੇਵਾਰ ਹੈ।ਦੀਵਾਲੀ ਵਰਗੇ ਤਿਉਹਾਰ ਦੇ ਨਾਮ ‘ਤੇ ਵੀ ਅਸੀਂ ਆਤਿਸ਼ਬਾਜ਼ੀ ਕਰਦੇ ਹੋਏ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹਾਂ।
ਸ: ਬੈਂਸ ਨੇ ਕਿਹਾ ਕਿ ‘ਗ੍ਰੀਨ ਦੀਵਾਲੀ, ਕਲੀਨ ਦੀਵਾਲੀ’ ਵਰਤਮਾਨ ਸਮੇਂ ਦੀ ਜ਼ਰੂਰਤ ਹੈ।ਪ੍ਰੋਗਰਾਮ ਕੋ-ਆਰਡੀਨੇਟਰ ਡਾ. ਬਿੰਦੂ ਸ਼ਰਮਾ ਨੇ ਡਾ. ਕੁਮਾਰ ਅਤੇ ਵਿਦਿਆਰਥੀਆਂ ਦੇ ਨਾਲ ਗ੍ਰੀਨ ਦੀਵਾਲੀ ਮਨਾਉਣ ਦਾ ਅਹਿਦ ਲਿਆ।ਪ੍ਰਿੰ: ਡਾ: ਕੁਮਾਰ ਨੇ ਡਾ. ਨਿਰਮਲਜੀਤ ਕੌਰ, ਡਾ. ਗੁਰਜੀਤ ਕੌਰ, ਡਾ. ਬਿੰਦੂ ਸ਼ਰਮਾ ਅਤੇ ਡਾ. ਦੀਪਿਕਾ ਕੋਹਲੀ ਨਾਲ ਮਿਲ ਕੇ ਨੇ ਡਾ. ਬੈਂਸ ਦਾ ਸਨਮਾਨ ਕੀਤਾ।
Check Also
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ
ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਪ੍ਰਬੰਧਕ ਕਮੇਟੀ …