ਸੰਗਰੂਰ, 14 ਨਵੰਬਰ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਦੀ ਅਗਵਾਈ ਹੇਠ ਮਨਾਇਆ ਗਿਆ।ਸਕੂਲ ਦੇ ਅਧਿਆਪਕਾਂ ਵਲੋਂ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤੇ ਗਏ।ਬੱਚਿਆਂ ਨੇ ਸ਼ਬਦ ਗਾਣ ਕੀਤਾ।ਇਸ ਤੋਂ ਬਾਅਦ ਕੜਾਹ ਪ੍ਰਸ਼ਾਦ ਵਰਤਾਇਆ ਗਿਆ।ਚੇਅਰਮੈਨ ਸੰਜੈ ਸਿੰਗਲਾ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਨੇ ਗੁਰੂ ਜੀ ਦੇ ਜੀਵਨ ‘ਤੇ ਚਾਨਣਾ ਪਾਇਆ।ਬੱਚਿਆਂ ਨੂੰ “ਸਤਿਨਾਮ ਵਾਹਿਗੁਰੂ” ਦਾ ਜਾਪ ਵੀ ਕਰਵਾਇਆ ਗਿਆ।ਬੱਚਿਆਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਸਕੂਲ ਦੇ ਬਾਹਰ ਰਾਹਗੀਰ ਸੰਗਤਾਂ ਲਈ ਵੀ ਲੰਗਰ ਲਗਾਇਆ ਗਿਆ।
ਇਸ ਸਮੇਂ ਸਕੂਲ ਸਟਾਫ਼ ਮੈਡਮ ਰਾਜਿਨਾ ਸ਼ਰਮਾ, ਅੰਮ੍ਰਿਤਪਾਲ ਕੌਰ, ਸੋਮਾ ਕੌਰ, ਹਿਮਾਨੀ ਬਾਂਸਲ, ਹੀਨਾ ਗਰਗ, ਆਸ਼ਾ ਰਾਣੀ, ਸ਼ੇਫਾਲੀ ਗੋਇਲ, ਇੰਦਰਜੀਤ ਕੌਰ, ਰਮਾ ਰਾਣੀ, ਮਨਪ੍ਰੀਤ ਕੌਰ, ਮਨੀਸ਼ਾ ਸ਼ਰਮਾ, ਸੋਨਮ ਸ਼ਰਮਾ, ਮਨਪ੍ਰੀਤ ਕੌਰ, ਸਮੀਨਾ ਖਾਂ, ਸੰਦੀਪ ਕੌਰ, ਵੀਰਪਾਲ ਕੌਰ, ਸਨੀ ਸਿੰਘ ਅਤੇ ਦਰਵਾਰਾ ਸਿੰਘ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …