ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ 11 ਤੇ 12 ਨਵੰਬਰ 2024 ਨੂੰ ਦੋ ਦਿਨਾ 13ਵਾਂ ਸਲਾਨਾ ਖੇਡ ਦਿਵਸ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੂੁਰੂਆਤ ਬੱਚਿਆਂ ਨੇ ਸਕੂਲ ਸ਼ਬਦ ਅਤੇ ਅਰਦਾਸ ਨਾਲ ਕੀਤੀ।ਪਹਿਲੇ ਦਿਨ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਸਪੋਰਟਸ ਮੀਟ ਦਾ ਆਰੰਭ ਕੀਤਾ।ਉਸ ਤੋਂ ਬਾਅਦ ਮਾਰਚ ਪਾਸਟ ਅਤੇ ਫੋਰਮੇਸ਼ਨ ਦੀ ਪ੍ਰਫੋਰਮੈਂਸ ਦਿਖਾਈ ਗਈ।ਬੱਚਿਆਂ ਵਲੋਂ ਭੰਗੜਾ ਅਤੇ ਬੱਚੀਆਂ ਵਲੋਂ ਗਤਕਾ ਪੇਸ਼ ਕੀਤਾ ਗਿਆ।ਬੈਗ ਪੈਕ ਰੇਸ, ਟਰੇਨ ਰੇਸ, ਫਰੋਗ ਰੇਸ, ਥਰੀਲੈਗਰੇਸ, ਡੋਗ ਐਂਡ ਬੋਨ, ਰੀਲੇਅ ਰੇਸ, ਸੈਕਰੇਸ, ਬੈਕ ਰੇਸ, ਲੈਮਨ ਐਂਡ ਸਪੂਨ ਰੇਸ, ਸਿੰਗਲ ਲੈਗ ਰੇਸ, ਵਨ ਲੈਗ ਰੇਸ, ਟਰੇਨ ਰੇਸ ਆਦਿ ਖੇਡਾਂ ਖੇਡੀਆਂ ਗਈਆਂ।ਟਗ-ਆਫ-ਵਾਰ, ਕ੍ਰਿਕਟ, ਬੈਡਮਿੰਟਨ ਦੇ ਹਾਊਸ ਵਾਈਜ਼ ਕੰਪੀਟੀਸ਼ਨ ਕਰਵਾਏ ਗਏ ਖੇਡਾਂ ਦੋ ਅਲੱਗ-ਅਲੱਗ ਗਰਾਊਂਡਾਂ ਵਿੱਚ ਕਰਵਾਈਆਂ ਗਈਆਂ।ਖੇਡਾਂ ਵਿੱਚ ਸਕੂਲ ਦੇ ਲਗਭਗ ਹਰੇਕ ਬੱਚੇ ਨੇ ਹਿੱਸਾ ਲਿਆ।ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਵਲੋਂ ਮੈਡਲ ਦਿੱਤੇ ਗਏ।ਬੱਚਿਆਂ ਵੱਲੋਂ ਕਲੋਜ਼ਿੰਗ ਫਾਰਮੇਸ਼ਨ ਦੀ ਪਰਫੋਰਮੈਂਸ ਦਿਖਾਈ ਗਈ।ਸਪੋਰਟਸ ਡੇਅ ਦੀ ਸਮਾਪਤੀ ਸ਼ੁਕਰਾਨਾ ਅਰਦਾਸ ਨਾਲ ਹੋਈ।ਪ੍ਰਿੰਸੀਪਲ ਮੈਡਮ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …