ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਬਾਲ ਦਿਵਸ ਮਨਾਇਆ ਗਿਆ।ਨਰਸਰੀ ਅਤੇ ਕਿੰਡਰ ਗਾਰਟਨ ਕਲਾਸ ਦੇ 180 ਦੇ ਕਰੀਬ ਬੱਚਿਆਂ ਨੇ ਇਸ ਵਿੱਚ ਭਾਗ ਲਿਆ, ਜਦੋਂਕਿ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ।ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੈਡਮ ਮੋਨਿਕਾ ਪੀ.ਜੀ.ਟੀ ਇੰਗਲਿਸ਼ ਅਤੇ ਮੈਡਮ ਸ਼ਰਧਾ ਨੇ ਬਤੌਰ ਜੱਜ ਸੇਵਾ ਨਿਭਾਈ।ਮੁਕਾਬਲਿਆਂ ‘ਚ ਨਰਸਰੀ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਅਸ਼ਮੀਤ ਕੌਰ, ਜੀਵੀਕਾ ਅਤੇ ਸਮਰਵੀਰ ਸਿੰਘ ਨੇ, ਦੂਜਾ ਸਥਾਨ ਸਾਹਿਬਜੋਤ ਸਿੰਘ, ਸ਼ਰਨ ਕੌਰ ਅਤੇ ਅਵਨੀਤ ਕੌਰ ਨੇ ਅਤੇ ਤੀਜਾ ਸਥਾਨ ਮਨਕੀਰਤ ਕੌਰ, ਗੁਨਰੀਤ ਕੌਰ ਅਤੇ ਸੀਰਤ ਕੌਰ ਨੇ ਪ੍ਰਾਪਤ ਕੀਤਾ।ਕੇ.ਜੀ ਜਮਾਤ ਵਰਗ ਵਿੱਚੋਂ ਪਹਿਲਾ ਸਥਾਨ ਮਨਸੀਰਤ ਕੌਰ, ਮਨਰਾਜ ਕੌਰ, ਖੁਸ਼ਦੀਪ ਸਿੰਘ, ਦੂਜੀ ਪੁਜੀਸ਼ਨ ਸਹਿਜਵੀਰ ਸਿੰਘ ਸਿੱਧੂ, ਅਵੀਤਾਜ਼ ਸਿੰਘ, ਮਨਰਾਜ ਕੌਰ ਢੀਂਡਸਾ ਨੇ ਅਤੇ ਤੀਜਾ ਸਥਾਨ ਈਮਾਨਵੀਰ ਕੌਰ, ਲਖਰਾਜ ਸਿੰਘ ਅਤੇ ਜਸਕੀਰਤ ਕੌਰ ਨੇ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਭਾਵਿਆ, ਗੁਰਸ਼ਗਨ ਸਿੰਘ, ਗੁਰਮਨ ਸਿੰਘ, ਅਵਨੀਤ ਕੌਰ, ਹਰਸੀਰਤ ਕੌਰ, ਹਰਪ੍ਰੀਤ ਸਿੰਘ ਬੇਦੀ, ਗੁਰਸ਼ਾਨ ਸਿੰਘ, ਅਸਮੀਤ ਕੌਰ, ਪ੍ਰੀਤਮਾ ਗਾਂਧੀ, ਅਨਾਇਆ, ਰਾਜਦੀਪ ਸਿੰਘ ਅਤੇ ਹਰਜਸ ਸਿੰਘ ਨੇ ਹੌਸਲਾ ਅਫਜ਼ਾਈ ਇਨਾਮ ਪ੍ਰਾਪਤ ਕੀਤੇ।ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਅਤੇ ਵਾਇਸ ਪ੍ਰਿੰਸੀਪਲ ਸੀਮਾ ਠਾਕੁਰ ਨੇ ਇਨਾਮ ਵੰਡੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …