ਸੰਗਰੂਰ, 20 ਨਵੰਬਰ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੀ ਸਾਲ 2024-25 ਲਈ ਬੋਰਡ ਆਫ਼ ਡਾਇਰੈਕਟਰ (ਬੀ.ਓ.ਡੀ) ਦੀ ਛੇਵੀਂ ਮੀਟਿੰਗ ਸਥਾਨਕ ਹੋਟਲ ਦੇ ਕਿੱਟੀ ਹਾਲ ਵਿਖੇ ਲਾਇਨ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੁੱਲ 24 ਬੋਰਡ ਮੈਂਬਰਾਂ ਵਿੱਚੋਂ 15 ਮੈਂਬਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਅਕਤੂਬਰ 2024 ਦੌਰਾਨ ਕੀਤੇ ਗਏ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਅੱਜ ਤੋਂ ਬਾਅਦ ਆਉਣ ਵਾਲੇ ਪ੍ਰੋਗਰਾਮਾਂ ਤੇ ਪ੍ਰੋਜੈਕਟਾਂ, ਜਿਵੇਂ ਕਿ ਦਸੰਬਰ 2024 ਵਿੱਚ ਲੋੜਬੰਦਾਂ ਨੂੰ ਗਰਮ ਕੱਪੜੇ ਵੰਡਣ ਲਈ ਲਾਇਨ ਨਰੰਜ਼ਨ ਦਾਸ ਸਿੰਗਲਾ ਨੂੰ ਪ੍ਰਜੈਕਟ ਚੈਅਰਮੈਨ ਬਣਾਇਆ ਗਿਆ ਅਤੇ ਨਵੰਬਰ ਮਹੀਨੇ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਦੀ ਜ਼ਿੰਮੇਵਾਰੀ ਟੀਮ ਨੂੰ ਖੁਦ ਪਲਾਨ ਕਰਨ ਲਈ ਦਿੱਤੀ ਗਈ।ਲਾਇਨ ਦੀਪਕ ਗਰਗ ਵਲੋਂ ਆਪਣੀ ਬੇਟੀ ਨੂੰ ਐਮ.ਬੀ.ਬੀ.ਐਸ ਵਿੱਚ ਦਾਖਲਾ ਮਿਲਣ ਦੀ ਖੁਸ਼ੀ ਵਿੱਚ ਗਊਆਂ ਨੂੰ ਹਰਾ ਚਾਰਾ ਪਾਉਣ ਦੀ ਸੇਵਾ ਲਈ ਡੋਨੇਸ਼ਨ ਦਿੱਤੀ ਗਈ।ਬੋਰਡ ਮੀਟਿੰਗ ਦਾ ਪ੍ਰਬੰਧ ਐਮ.ਜੇ.ਐਫ ਲਾਇਨ ਇੰਜ: ਸੁਖਮਿੰਦਰ ਸਿੰਘ ਭੱਠਲ ਅਤੇ ਲਾਇਨ ਇੰਜ: ਵੀ.ਕੇ ਦੀਵਾਨ ਵਲੋਂ ਕੀਤਾ ਗਿਆ।ਲਾਇਨ ਡਾ. ਪ੍ਰਿਤਪਾਲ ਸਿੰਘ ਕਲੱਬ ਸੈਕਟਰੀ ਵੱਲੋਂ ਸਾਰੇ ਬੋਰਡ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …