ਗੁਰਦੀਪ ਸਿੰਘ ਰੰਧਾਵਾ ਦੀ ਇਤਹਾਸਿਕ ਜਿੱਤ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਖੁਸ਼ੀ ਦੀ ਲਹਿਰ
ਪਠਾਨਕੋਟ, 23 ਨਵੰਬਰ (ਪੰਜਾਬ ਪੋਸਟ ਬਿਊਰੋ) – ਬਾਬਾ ਨਾਨਕ ਦੀ ਧਰਤੀ ਡੇਰਾ ਬਾਬਾ ਨਾਨਕ ਨਿਵਾਸੀਆਂ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤੀ ਇਤਹਾਸਿਕ ਜਿੱਤ ਖੂਬਸੂਰਤ ਸੰਦੇਸ ਹੈ।ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਕਾਰਜ਼ਾਂ ਨੂੰ ਵੇਖਦਿਆਂ ਲੋਕਾਂ ਵਲੋਂ ਮਾਣ ਬਖਸ਼ਣ ਲਈ ਉਹ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਨ।ਇਹ ਸ਼ਬਦ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸਰਨਾ ਵਿਖੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਸਮਾਰੋਹ ਦੋਰਾਨ ਆਪਣੇ ਸੰਬੋਧਨ ‘ਚ ਕਹੇ। ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਬਲਜਿੰਦਰ ਕੌਰ ਹਲਕਾ ਇੰਚਾਰਜ਼ ਮਹਿਲਾ ਵਿੰਗ, ਤਨੂੰ ਠਾਕੁਰ, ਵਿੱਕੀ, ਜੋਗਿੰਦਰ, ਰਾਹੁਲ ਖੁੱਲਰ, ਕੈਲਾਸ਼, ਰੀਤਿਕਾ ਨਗਰ ਕੌਂਸਲਰ, ਰਜਿੰਦਰ ਕੌਰ ਰਜਨੀ ਸਰਪੰਚ ਆਸਾਬਾਨੋ, ਰਾਣੀ, ਗੋਲਡੀ ਹਿੰਗਲ, ਅਮਿਤ ਮਹਿਰਾ, ਸੰਜੇ ਪਾਸੀ, ਜੋਗਿੰਦਰ ਧਾਰੀਵਾਲ, ਅਵਤਾਨ ਪੀਨਾ, ਰਵੀ ਕਮਲ ਬਲਾਕ ਪ੍ਰਧਾਨ, ਸੇਠੀ ਧੋਬੜਾ, ਬੱਬਲੀ ਕੁਮਾਰ ਬਲਾਕ ਪ੍ਰਧਾਨ, ਸਾਹਿਲ ਕੁਮਾਰ ਅਤੇ ਹੋਰ ਪਾਰਟੀ ਵਰਕਰ ਵੀ ਸਮਾਰੋਹ ‘ਚ ਹਾਜ਼ਰ ਸਨ।ਜਿੱਤ ਦੀ ਖੁਸ਼ੀ ਲੱਡੂ ਵੰਡੇ ਅਤੇ ਆਤਿਸਬਾਜੀ ਕਰਕੇ ਅਤੇ ਢੋਲ ਦੀ ਥਾਪ ‘ਤੇ ਭੰਗੜੇ ਪਾਏ ਗਏ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਲੋਕਾਂ ਨੇੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ।ਉਨ੍ਹਾਂ ਕਿਹਾ ਕਿ ਅੱਜ ਸਰਨਾ, ਨਰੋਟ ਜੈਮਲ ਸਿੰਘ, ਬਮਿਆਲ, ਸਿਹੋੜਾ, ਸੁੰਦਰਚੱਕ, ਬੇਗੋਵਾਲ, ਘਰੋਟਾ, ਕਥਲੋਰ ਆਦਿ ਸਥਾਨਾਂ ਤੇ ਪਾਰਟੀ ਦੇ ਵਰਕਰਾਂ ਵਲੋਂ ਡੇਰਾ ਬਾਬਾ ਨਾਨਕ ਜਿੱਤ ਦੀ ਖੁਸੀ ਵਿੱਚ ਜਸ਼ਨ ਮਨਾਏ ਗਏ ਹਨ।ਉਹ ਇਸ ਜਿੱਤ ਲਈ ਅਰਵਿੰਦ ਕੇਜਰੀਵਾਲ, ਸਦੀਪ ਪਾਠਕ, ਰਾਘਵ ਚੱਢਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ ਹਨ।ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਅੰਦਰ ਹੁਣ ਵਿਕਾਸ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਹੋਵੇਗਾ।ਉਨ੍ਹਾਂ ਡੇਰਾ ਬਾਬਾ ਨਾਨਕ ਅਤੇ ਜਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਲੋਕਾਂ ਨੂੰ ਪਾਰਟੀ ਦੀ ਜਿੱਤ ਦੀਆਂ ਸੁਭਕਾਮਨਾਵਾਂ ਦਿੱਤੀਆਂ।