Friday, December 13, 2024

ਖਾਲਸਾ ਕਾਲਜ ਵਿਖੇ ਰੈਡ ਰਿਬਨ ਕਲੱਬ ਅਤੇ ਜੈਂਡਰ ਚੈਂਪੀਅਨਜ਼ ਕਲੱਬ ਵਲੋਂ ਸੈਮੀਨਾਰ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਰੈਡ ਰਿਬਨ ਕਲਬ ਅਤੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ‘ਸਾਹਿਤ ਉਤਸਵ ਪੁਸਤਕ ਮੇਲੇ’ ਦੌਰਾਨ ‘ਸੈਮੀਨਾਰ-ਕਮ-ਸਮਾਜਿਕ-ਜਾਗਰੂਕਤਾ ਮੁਹਿੰਮ’ ਤਹਿਤ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਦੇ ਸਹਿਯੋਗ ਨਾਲ ਉਲੀਕੀ ਜਾਗਰੂਕਤਾ ਮੁਹਿੰਮ ਮੌਕੇ ਮੁੱਖ ਮਹਿਮਾਨ ਵਜੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਚੇਅਰਮੈਨ ਅਤੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ।ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ’’ਚ ਵੱਧ ਚੜ੍ਹ ਕੇ ਹਿੱਸਾ ਲਿਆ।
ਕਲੱਬ ਦੇ ਨੋਡਲ ਅਫ਼ਸਰ ਡਾ. ਸਵਰਾਜ ਕੌਰ ਅਤੇ ਡਾ. ਪਰਮਿੰਦਰ ਸਿੰਘ ਵੱਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਇਕ ਰੋਜ਼ਾ ਮੁਫ਼ਤ ਕੈਂਸਰ ਚੈਕਅੱਪ ਕੈਂਪ ਲਗਾਇਆ ਗਿਆ।ਧਾਲੀਵਾਲ ਨੇ ਸਰੀਰਿਕ ਤੇ ਮਾਨਸਿਕ ਕੈਂਸਰ ਆਦਿ ਵੱਖ-ਵੱਖ ਕਿਸਮਾਂ ਦੇ ਕੈਂਸਰ ਸਬੰਧੀ ਗੱਲ ਕੀਤੀ।ਉਨ੍ਹਾਂ ਦੱਸਿਆ ਕਿ ਹਵਾ ਪ੍ਰਦੂਸ਼ਣ ਫੇਫੜਿਆਂ ’ਚ ਸੋਜ਼ ਪੈਦਾ ਕਰਕੇ ਕੈਂਸਰ ਦਾ ਕਾਰਨ ਬਣ ਸਕਦਾ ਹੈ।ਉਨ੍ਹਾਂ ਨੇ ਨਿਯਮਿਤ ਜਾਂਚ, ਨਿਦਾਨ, ਇਲਾਜ ਅਤੇ ਫਾਲੋਅੱਪ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਸਿੱਖਿਅਕਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਅਤੇ ਭੋਜਨ ’ਚ ਮਿਲਾਵਟਖੋਰੀ ਵਿਰੁੱਧ ਆਵਾਜ਼ ਬੁਲੰਦ ਕਰਨ ਜੋ ਕਿ ਕੈਂਸਰ ਦੀ ਜੜ੍ਹ ਹੈ, ਜਿਸ ਨਾਲ ਭਾਰਤ ਵਿਸ਼ਵ ਦੀ ਕੈਂਸਰ ਦੀ ਰਾਜਧਾਨੀ ਬਣ ਗਿਆ ਹੈ।
ਵਿਦਿਆਰਥੀਆਂ ਨੇ ਜਾਗਰੂਕਤਾ ਪੋਸਟਰ ਫੜ ਕੇ ਰੈਲੀ ਕੱਢਦਿਆਂ ਸਮਾਜ ’ਚ ਨਸ਼ਿਆਂ ਦੀ ਦੁਰਵਰਤੋਂ, ਪ੍ਰਦੂਸ਼ਣ, ਲਿੰਗ ਸਮਾਨਤਾ ਅਤੇ ਐਚ.ਆਈ.ਵੀ ਏਡਜ਼ ਵਰਗੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕੀਤੀ। ਇਸ ਮੁਕਾਬਲੇ ਦੌਰਾਨ ਬੀ.ਕਾਮ ਐਚ-1 ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪਹਿਲਾ, ਬੀ.ਏ-ਐਸ.ਐਸ 1 ਦੀ ਇੰਦਦੀਪ ਕੌਰ ਨੇ ਦੂਜਾ ਅਤੇ ਬੀ.ਪੀ.ਟੀ ਦੂਜਾ ਸਾਲ ਤਰਨ ਸੱਭਰਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਦਕਿ ਬੀ.ਸੀ.ਏ-1 ਤਰਨਪ੍ਰੀਤ ਕੌਰ ਅਤੇ ਬੀ.ਸੀ.ਏ 1 ਗੌਤਮ ਨੇ ਕੰਨਸੋਲੇਸ਼ਨ ਇਨਾਮ ਹਾਸਲ ਕੀਤਾ।ਇਨਾਮ ਵੰਡ ਸਮਾਰੋਹ ਦੌਰਾਨ ਮੁਕਾਬਲਿਆਂ ਦੇ ਜੇਤੂਆਂ ਨੂੰ ਮਹਿਮਾਨਾਂ ਵੱਲੋਂ ਮੈਡਲਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਡਾ. ਪਰਮਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਸਮਾਜਿਕ ਮੁੱਦਿਆਂ ਤੋਂ ਜਾਣੂ ਕਰਵਾਉਣ ਲਈ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ।
ਇਸ ਮੌਕੇ ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਅਜੈ ਸਹਿਗਲ, ਆਰ.ਪੀ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਪ੍ਰੋ. ਮੀਨੂੰ ਚੋਪੜਾ, ਹਰਪ੍ਰੀਤ ਕੌਰ ਮਹਿਰੋਕ, ਕਿਰਨਪ੍ਰੀਤ ਕੌਰ, ਪਵਨਦੀਪ ਸਿੰਘ, ਗੁਰਸੇਸ ਸਿੰਘ, ਹਰਮਨਜੀਤ ਸਿੰਘ, ਗੁਰਨੂਰ ਸਿੰਘ, ਸਨਿਗਧਾ, ਰਿਸ਼ੀ ਚੋਪੜਾ, ਆਸ਼ਿਮਾ ਨਾਗਪਾਲ, ਸ਼ੁਭ ਸੇਨ, ਸੰਜਨਾ, ਤਮੰਨਾ, ਸੰਜਨਾ, ਗੁਰਬਾਜ਼ ਸਿੰਘ, ਕੀਰਤੀ ਅਰੋੜਾ, ਪ੍ਰਭਜੋਤ ਕੌਰ, ਸ਼ਰਨਜੀਤ ਕੌਰ ਅਤੇ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …