Friday, December 13, 2024

ਖ਼ਾਲਸਾ ਕਾਲਜ ਵਿਖੇ ਕਿੱਤਾ ਮੁਖੀ ਟ੍ਰੇਨਿੰਗ ’ਚ ਵਿਦਿਆਰਥੀਆਂ ਨੇ ਲਿਆ ਹਿੱਸਾ

ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨੋਲਾਜੀ ਵਿਭਾਗ ਦੀ ਇਕ ਰੋਜ਼ਾ ਕਿੱਤਾ ਮੁਖੀ ਟ੍ਰੇਨਿੰਗ ’ਚ ਸ.ਸ.ਸ ਸਕਲ ਜਬੋਵਾਲ ਦੇ ਲਗਭਗ 60 ਵਿਦਿਆਰਥੀਆਂ ਨੇ ਅਧਿਆਪਕਾਂ ਸਮੇਤ ਭਾਗ ਲਿਆ।ਇਹ ਪ੍ਰੋਗਰਾਮ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਤਮਿੰਦਰ ਸਿੰਘ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਇਆ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ: ਐਮ.ਐਸ ਬਤਰਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਦਾ ਸਵਾਗਤ ਕੀਤਾ।
ਪ੍ਰਿੰ. ਡਾ. ਭਾਟੀਆ ਨੇ ਦੱਸਿਆ ਕਿ ਇਸ ਦੌਰਾਨ ਫੂਡ ਸਾਇੰਸ ਵਿਭਾਗ ਦੀ ਮੁਖੀ ਡਾ: ਗੁਰਸ਼ਾਨ ਕੌਰ ਅਤੇ ਸਹਾਇਕ ਪ੍ਰੋਫੈਸਰ ਡਾ. ਸੰਦੀਪ ਸਿੰਘ ਨੇ ਵਿਭਾਗ ਦੀਆਂ ਉਪਲੱਬਧੀਆਂ ਅਤੇ ਅਜੋਕੇ ਯੱਗ ’ਚ ਫੂਡ ਸੰਭਾਲਣ ਦੀ ਅਹਿਮੀਅਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਜਦੋਂਕਿ ਡਾ. ਅਨੂ ਸ਼ਰਮਾ ਅਤੇ ਡਾ: ਅਮਨਦੀਪ ਕੌਰ ਦੇ ਰਾਹੀਂ ਸਿਖਿਆਰਥੀਆਂ ਨੂੰ ਫੂਡ ਪ੍ਰੋਸੈਸਿਗ ਦੀਆਂ ਵੱਖ-ਵੱਖ ਤਕਨੀਕਾ ਸਬੰਧੀ ਜਾਣਕਾਰੀ ਦਿੱਤੀ ਗਈ।
ਕਿਸਾਨ ਸਿਖਲਾਈ ਕੇਂਦਰ ਦੇ ਖੇਤੀਬਾੜੀ ਸੂਚਨਾ ਅਫਸਰ ਜਸਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਕਾਲਜ ਵਿਖੇ ਮੌਜ਼ੂਦ ਆਧੁਨਿਕ ਪ੍ਰਯੋਗਸ਼ਾਲਾਵਾਂ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਉੱਨਤ ਫੂਡ ਪ੍ਰੋਸੈਸਿੰਗ ਤਕਨਾਲੋਜੀਆਂ ਦਾ ਪ੍ਰਦਰਸ਼ਨ ਦਿਖਾਇਆ।

 

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …