ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰ ਖੁਰਮਣੀਆਂ) – ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਅੰਤਰ-ਯੂਨੀਵਰਸਿਟੀ ਯੁਵਕ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੁਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਵਾਰ, ਕਵੀਸ਼ਰੀ ਅਤੇ ਕਲੀ ਮੁਕਾਬਲਿਆਂ ਦੇ ਵਿੱਚ ਆਪਣੀਆਂ ਲਾਜ਼ਵਾਬ ਪੇਸ਼ਕਾਰੀਆਂ ਪੇਸ਼ ਕਰਦਿਆਂ ਵਾਰ ਮੁਕਾਬਲੇ ਵਿ ਚ ਦੂਜਾ ਸਥਾਨ, ਕਵੀਸ਼ਰੀ ਮੁਕਾਬਲੇ ‘ਚ ਤੀਜਾ ਸਥਾਨ ਅਤੇ ਕਲੀ ਮੁਕਾਬਲੇ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ।
ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵਾਰ ਗਾਇਨ ਦੀ ਪੇਸ਼ਕਾਰੀ ਜਗਮੀਤ ਕੌਰ, ਮਹਿਮਾ ਰਾਣੀ ਅਤੇ ਕ੍ਰਿਤਿਕਾ ਦੁਆਰਾ ਕੀਤੀ ਗਈ।ਕਵੀਸ਼ਰੀ ਦੀ ਪੇਸ਼ਕਾਰੀ ਕ੍ਰਿਤਿਕਾ, ਮੁਸਕਾਨਪ੍ਰੀਤ ਕੌਰ ਅਤੇ ਮਹਿਮਾ ਰਾਣੀ ਦੁਆਰਾ ਕੀਤੀ ਗਈ ਅਤੇ ਕਲੀ ਦੀ ਪੇਸ਼ਕਾਰੀ ਜਗਮੀਤ ਕੌਰ, ਮੁਸਕਾਨਪ੍ਰੀਤ ਕੌਰ ਅਤੇ ਮਹਿਮਾ ਰਾਣੀ ਦੁਆਰਾ ਕੀਤੀ ਗਈ।ਇਹਨਾਂ ਪੇਸ਼ਕਾਰੀਆਂ ਨਾਲ ਸਾਰੰਗੀ ਤੇ ਕੀਰਤ ਸਿੰਘ ਅਤੇ ਢੱਡ ਤੇ ਗੁਰਿੰਦਰ ਸਿੰਘ ਰਸੀਆ ਨੇ ਵਿਦਿਆਰਥਣਾਂ ਨਾਲ ਸੰਗਤ ਕੀਤੀ।ਇਨ੍ਹਾਂ ਸੰਪੂਰਨ ਪੇਸ਼ਕਾਰੀਆਂ ਦੀ ਤਿਆਰੀ ਯੂਨੀਵਰਸਿਟੀ ਦੇ ਸੰਗੀਤ ਆਈਟਮਾਂ ਦੇ ਕਨਵੀਨਰ ਡਾਕਟਰ ਰਾਜੇਸ਼ ਸ਼ਰਮਾ ਦੀ ਨਿਗਰਾਨੀ ਹੇਠ ਕਰਵਾਈ ਗਈ।ਉਕਤ ਵਿਦਿਆਰਥਣਾਂ ਵਲੋਂ ਜੀ.ਐਨ.ਡੀ.ਯੂ ਵਿੱਚ ਕਰਵਾਏ ਗਏ ਜ਼ੋਨਲ ਅਤੇ ਅੰਤਰ ਜ਼ੋਨਲ ਯੁਵਕ ਮੇਲਿਆਂ ‘ਚ ਵਾਰ ਅਤੇ ਕਵੀਸ਼ਰੀ ਪੇਸ਼ਕਾਰੀਆਂ ਵਿੱਚ ਪਹਿਲੇ ਸਥਾਨ ਹਾਸਲ ਕੀਤੇ ਗਏ ਸਨ।