Wednesday, January 22, 2025
Breaking News

ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ-1 ‘ਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਹਰ ਬੱਚੇ ਅੰਦਰ ਪੜ੍ਹਾਈ ਦੇ ਨਾਲ ਗੁਰਬਾਣੀ ਦਾ ਵੀ ਗਿਆਨ ਹੋਵੇ -ਚਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਰਨ ਰੋਡ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਵਾਹਿਗੁਰੂ ਦਾ ਓਟ ਆਸਰਾ ਅਤੇ ਸ਼਼ੁਕਰਾਨਾ ਕਰਦੇ ਹੋਏ ਸਕੂਲ ਦੇ ਬੱਚਿਆਂ ਨੇ ਸ਼ਬਦ ਅਤੇ ਅਰਦਾਸ ਨਾਲ ਕੀਤੀ।
ਇਸ ਉਪਰੰਤ ਵਿਦਿਆਰਥੀਆਂ ਨੇ ਵੈਲਕਮ ਗੀਤ ਅਤੇ ਭੰਗੜਾ ਪੇਸ਼ ਕੀਤਾ।ਜ਼ਿੰਦਗੀ ਦੇ ਉਤਾਰ ਚੜਾਅ, ਪੜ੍ਹਾਈ ਦੀ ਮਹੱਤਤਾ ਅਤੇ ਲਿੰਗ ਸਮਾਨਤਾ ਨੂੰ ਦਰਸਾਉਂਦੇ ਹੋਏ ਜ਼ਿੰਦਗੀ ਦਾ ਸਫਰ ਡਰਾਮਾ ਪੇਸ਼ ਕੀਤਾ ਗਿਆ।ਫਸਟ ਸੈਕਿੰਡ ਦੇ ਬੱਚਿਆਂ ਵਲੋਂ ਪਰਮਾਤਮਾ ਵਲੋਂ ਬਖਸ਼ੇ ਅੰਗਾਂ ਦਾ ਸ਼਼ੁਕਰਾਨਾ ਕਰਦੇ ਹੋਏ ਇੱਕ ਗੀਤ ਗਾਇਆ ਗਿਆ। ਪੰਜਾਬ ਦੇ ਲੋਕ ਨਾਚ ਗਿੱਧੇ ਨੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ।ਪ੍ਰਿੰਸੀਪਲ ਜਸਲੀਨ ਕੌਰ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਮੁੱਖ ਮਹਿਮਾਨ ਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ), ਸਰਦਾਰ ਹਰਪ੍ਰੀਤ ਸਿੰਘ (ਜਿਲਾ ਕੋਆਰਡੀਨੇਟਰ ਟੀ.ਬੀ) ਅਤੇ ਮੈਨੇਜਮੈਂਟ ਦੇ ਮੈਂਬਰਾਂ ਦੁਆਰਾ ਹਰ ਖੇਤਰ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਤੇ ਮੈਡਲ ਦਿੱਤੇ ਗਏ।ਕੰਵਲਜੀਤ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਦੁਆਰਾ ਚਲਾਏ ਜਾ ਰਹੇ ਸਕੂਲ ਵਿੱਚ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਅਧਿਆਤਮਕ ਪੜ੍ਹਾਈ ਵੀ ਕਰਾਈ ਜਾਂਦੀ ਹੈ।ਟਰੱਸਟੀ ਮੈਂਬਰ ਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰਿੰਸਪਲ ਮੈਡਮ ਅਤੇ ਸਟਾਫ ਦੀ ਸ਼ਲਾਘਾ ਕੀਤੀ।ਉਹਨਾਂ ਨੇ ਨਾਟਕ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਇੱਕ ਨਾਟਕ ਰਾਹੀਂ ਅਜੋਕੇ ਸਮਾਜ ਦੀਆਂ ਤਿੰਨ ਕੁਰੀਤੀਆਂ ਮੋਬਾਇਲ ਦੀ ਵੱਧ ਵਰਤੋਂ, ਧੀਆਂ ਪੁੱਤਰਾਂ ਵਿੱਚ ਭੇਦਭਾਵ ਅਤੇ ਅਨਪੜਤਾ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ।ਪਰਮਜੀਤ ਕੌਰ ਪੰਮਾ ਭੈਣ ਨੇ ਸਕੂਲ ਦੁਆਰਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਕਾਰਜ਼ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਟਹਿਲਇੰਦਰ ਸਿੰਘ, ਰਜਿੰਦਰ ਸਿੰਘ (ਰਾਣਾ ਵੀਰ), ਭੁਪਿੰਦਰ ਸਿੰਘ ਗਰਚਾ, ਸ਼੍ਰੀਮਤੀ ਇੰਦਰਪ੍ਰੀਤ ਕੌਰ (ਪ੍ਰਿੰਸਪਲ ਬਰਾਂਚ-2) ਸ਼੍ਰੀਮਤੀ ਆਰਤੀ ਸੂਦ (ਪ੍ਰਿੰਸੀਪਲ ਬਰਾਂਚ-3), ਬੀਬੀ ਜਤਿੰਦਰ ਕੌਰ ਹਾਜ਼ਰ ਸਨ।

Check Also

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿਖੇ ਬਿਜਨਸ ਬਲਾਸਟਰ ਮੇਲਾ ਕਰਵਾਇਆ

ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਪਿੱਛਲੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿਖੇ ਸਕੂਲ …