Wednesday, March 19, 2025

ਗੋਇਲ ਸਕਿਨ ਤੇ ਮਲਟੀਸਪੈਸ਼ੈਲਿਟੀ ਹਸਪਤਾਲ ਦਾ ਕੀਤਾ ਉਦਘਾਟਨ

ਸੰਗਰੂਰ, 15 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਪੂਨੀਆ ਕਲੋਨੀ ਵਿਖੇ 20 ਬਿਸਤਰਿਆਂ ਦਾ ਅਲਟਰਾ ਮਾਡਰਨ ਸਹੂਲਤਾਂ ਨਾਲ ਲੈਸ ਗੋਇਲ ਸਕਿਨ ਅਤੇ ਮਲਟੀਸਪੈਲਿਟੀ ਹਸਪਤਾਲ ਖੁੱਲ ਗਿਆ ਹੈ।ਇਸ ਦਾ ਉਦਘਾਟਨ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸੁਰਿੰਦਰ ਮਿੱਤਲ ਅਤੇ ਸਮਾਜ ਸੇਵੀ ਸੁਰੇਸ਼ ਗੋਇਲ ਵਲੋਂ ਰਿਬਨ ਕੱਟ ਕੇ ਕੀਤਾ ਗਿਆ।ਮਿੱਤਲ ਨੇ ਦੱਸਿਆ ਕਿ ਇਥੇ ਸਾਰੀਆਂ ਸਰਜੀਕਲ ਅਤੇ ਸਕਿਨ ਸਮੱਸਿਆਵਾਂ ਦਾ ਸਹੀ ਅਤੇ ਅਧੁਨਿਕ ਤਰੀਕੇ ਨਾਲ ਇਲਾਜ਼ ਤਜਰਬੇਕਾਰ ਅਤੇ ਮਿਹਨਤੀ ਡਾਕਟਰਾਂ ਵਲੋਂ ਕੀਤਾ ਜਾਵੇਗਾ।ਅਧੁਨਿਕ ਮਾਡੂਲਰ ਅਪਰੇਸ਼ਨ ਥਿਏਟਰ, ਡਿਜ਼ੀਟਲ ਐਕਸਰੇ ਆਦਿ ਦੀ ਸਹੂਲਤ ਵੀ ਉਪਲੱਬਧ ਹੈ।ਇਥੇ ਹਿਪ ਰਿਸਪਲੇਸਮੈਂਟ, ਗੋਡੇ ਬਦਲਣ, ਹਰ ਤਰਾਂ ਦੇ ਫਰੈਕਚਰ ਅਤੇ ਨਾਰਮਲ ਸਰਜੀਕਲ ਅਤੀ ਅਧੁਨਿਕ ਤਰੀਕੇ ਨਾਲ ਕੀਤਾ ਜਾਵੇਗਾ।ਚਮੜੀ ਦੀਆਂ ਹਰੇਕ ਤਰਾਂ ਦੀਆਂ ਬਿਮਾਰੀਆਂ, ਵਾਲਾਂ ਦਾ ਝੜਣਾ, ਅਤੇ ਹੇਅਰ ਟਰਾਂਸਪਲਾਂਟ, ਥਰੈਪੀ, ਪੀਲਿੰਗ, ਆਈ.ਸੀ.ਯੂ ਤੇ ਪ੍ਰਾਈਵੇਟ ਅਤੇ ਸੈਮੀ ਪ੍ਰਾਈਵੇਟ ਕਮਰਿਆਂ ਦੀ ਸਹੂਲਤ ਮਿਲੇਗੀ।ਡਾਕਟਰ ਸੰਜੀਵ ਗੋਇਲ ਅਤੇ ਡਾਕਟਰ ਨਿਧੀ ਮਿਤਲ ਨੇ ਦੱਸਿਆ ਕਿ ਗਰੀਬ ਪਰਿਵਾਰਾਂ, ਲੋੜਵੰਦ ਵਿਅਕਤੀਆਂ ਅਤੇ ਘੱਟ ਆਮਦਨ ਵਾਲਿਆਂ ਨੂੰ ਵਿਸ਼ੇਸ਼ ਛੋਟ ਹੋਵੇਗੀ।
ਇਸ ਮੌਕੇ ਡਾ. ਕੇ.ਜੀ ਸਿੰਗਲਾ, ਡਾ. ਵੀ.ਕੇ ਆਹੂਜਾ, ਡਾ. ਸਾਹਨੀ, ਡਾ. ਡੀ.ਪੀ ਸਿੰਗਲਾ, ਡਾ. ਐਚ.ਐਸ ਬਾਲੀ, ਡਾ. ਆਰ.ਸੀ ਜੈਨ, ਡਾ. ਬਿੰਦਰ ਪਾਲ, ਡਾ. ਅਮਨਦੀਪ ਅਗਰਵਾਲ, ਡਾ. ਜਸਜੋਤ ਗਰਚਾ, ਡਾ. ਪ੍ਰਮੋਧ ਕੁਮਾਰ, ਲਾਇਨ ਡੀ.ਪੀ ਬਾਤਿਸ਼, ਈ.ਆਰ ਭੁਪੇਸ਼ ਭਾਰਦਵਾਜ, ਯੋਗ ਗੁਰੂ ਮੋਦਨ ਸਿੰਘ, ਰਮੇਸ਼ ਕੁਮਾਰ, ਕੁਲਭੂਸ਼ਣ ਗੋਇਲ ਦਿੜ੍ਹਬਾ, ਅਰੂਪ ਸਿੰਗਲਾ, ਸੀ.ਏ ਅਸ਼ੋਕ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …