ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ)- ਬੱਚਿਆਂ ਨੂੰ ਭਾਰਤ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਜਿਲ੍ਹਾ ਸਰਵਹਿਕਾਰੀ ਸਿਖਿਆ ਸੰਮਤੀ ਅਤੇ ਲੋਕਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅੱਛਵਿੰਦਰ ਦੇਵ ਗੋਇਲ ਅਤੇ ਮੈਨੇਜਰ ਰਮੇਸ਼ ਲਾਲ ਸ਼ਰਮਾ ਦੀ ਅਗਵਾਈ ਹੇਠ ਐਸ.ਏ.ਐਸ.ਵੀ.ਐਮ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਲਈ ਇਤਿਹਾਸਕ ਕਿਲ੍ਹਿਆਂ ਦੇ ਦੌਰੇ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਭਾਗ ਲਿਆ।
ਅਛਵਿੰਦਰ ਦੇਵ ਗੋਇਲ ਨੇ ਕਿਹਾ ਕਿ ਵਿਦਿਆ ਭਾਰਤੀ ਦੇ ਸਕੂਲ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ `ਤੇ ਵਿੱਦਿਅਕ ਟੂਰ ਕਰਵਾਏ ਜਾਂਦੇ ਹਨ, ਤਾਂ ਜੋ ਬੱਚਿਆਂ ਨੂੰ ਭਾਰਤ ਦੇ ਪੁਰਾਤਨ ਇਤਿਹਾਸ ਬਾਰੇ ਪਤਾ ਲੱਗ ਸਕੇ।ਪ੍ਰਿੰਸੀਪਲ ਵਿਨੋਦ ਸ਼ਰਮਾ ਨੇ ਦੱਸਿਆ ਕਿ ਟੂਰ ਦੌਰਾਨ ਬੱਚਿਆਂ ਨੇ ਰਾਜਸਥਾਨ ਦੇ ਸੱਭਿਆਚਾਰ ਨਾਲ ਸਬੰਧਿਤ ਅਮਰ ਕਿਲ੍ਹਾ, ਹਵਾ ਮਹਿਲ, ਜਲ ਮਹਿਲ, ਜੰਤਰ-ਮੰਤਰ, ਸਿਟੀ ਪੈਲੇਸ, ਚੋਖੀ ਢਾਣੀ, ਏਸ਼ੀਆ ਦਾ ਸਭ ਤੋਂ ਵੱਡਾ ਭਾਨਗੜ੍ਹ ਕਿਲਾ, ਵੈਸ਼ਨਵ ਪਰੰਪਰਾ ਦੇ ਇਤਿਹਾਸਕ ਗੋਵਿੰਦ ਦੇਵ ਦੇ ਦਰਸ਼ਨ ਕੀਤੇ।ਬੱਚਿਆਂ ਨੂੰ ਸ਼੍ਰੀ ਸਾਲਾਸਰ ਬਾਲਾ ਜੀ ਮੰਦਿਰ ਅਤੇ ਸ਼੍ਰੀ ਖਾਟੂ ਸ਼ਿਆਮ ਜੀ ਮੰਦਿਰ ਲਿਜਾਇਆ ਗਿਆ।
ਅਚਾਰੀਆ ਰਿਤੂ ਸ਼ਰਮਾ, ਕਿੰਡਰਗਾਰਟਨ ਦੀ ਮੁਖੀ ਬਬੀਤਾ ਮਿੱਤਲ, ਰਜਤ ਗੋਇਲ, 12ਵੀਂ ਜਮਾਤ ਦੇ ਵਿਦਿਆਰਥੀਆਂ ਰਹਿਮਤ, ਹਰਮਨ ਅਤੇ ਦੀਪਤੀ ਨੇ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਭਾਰਤ ਦੇ ਇਤਿਹਾਸ ਬਾਰੇ ਬਹੁਤ ਕੁੱਝ ਜਾਣਨ ਦਾ ਮੌਕਾ ਮਿਲਿਆ।
ਇਸ ਮੌਕੇ ਪਰਮਜੀਤ ਕੌਰ, ਸ਼ਿਫਾਲੀ ਗਰੋਵਰ, ਕੀਰਤੀ ਜ਼ਿੰਦਲ, ਪ੍ਰਵੀਨ ਬਾਲਾ, ਰਣਦੀਪ ਕੌਰ ਤੇ ਦਿਲਪ੍ਰੀਤ ਆਦਿ ਹਾਜ਼ਰ ਸਨ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …