ਪਠਾਨਕੋਟ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਆਦਿੱਤਿਆ ਉੱਪਲ ਵਲੋਂ ਜਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ
ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜਾ ਲੈਣ ਲਈ ਅਚਨਚੈਤ ਦੋਰਾ ਕੀਤਾ।ਦਿਲਬਾਗ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਰੋਟ ਜੈਮਲ ਸਿੰਘ, ਨਿਧੀ ਮਹਿਤਾ ਜਿਲ੍ਹਾ ਨੋਡਲ ਅਫਸਰ ਨਰੇਗਾ ਕਾਰਜ, ਈਸ਼ਾ ਮਹਾਜਨ ਮੋਨਿਟਰਿੰਗ, ਗੁਰਜਿੰਦਰ ਸਿੰਘ ਪਟਵਾਰੀ ਅਤੇ ਹੋਰ ਸਬੰਧਤ ਅਧਿਕਾਰੀ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਆਦਿੱਤਿਆ ਉਪਲ ਡਿਪਟੀ ਕਮਿਸਨਰ ਪਠਾਨਕੋਟ ਸਭ ਤੋਂ ਪਹਿਲਾ ਨਰੋਟ ਜੈਮਲ ਸਿੰਘ ਬਲਾਕ ਦੇ ਪਿੰਡ ਫਰਵਾਲ ਵਿਖੇ ਪਹੁੰਚੇ ਜਿਥੇ ਉਨ੍ਹਾ ਪਾਰਕ ਅਤੇ ਥਾਪਰ ਮਾਡਲ, ਪਿੰਡ ਦਤਿਆਲ ਵਿਖੇ ਬਣਾਏ ਜਾ ਰਹੇ ਆਂਗਣਬਾੜੀ ਸੈਂਟਰ, ਪਿੰਡ ਗੁਗਰਾਂ ਵਿਖੇ ਬਣਾਏ ਜਾ ਰਹੇ ਪਾਰਕ, ਪਿੰਡ ਮਲੜਵਾਂ ਵਿਖੇ ਵੀ ਬਣਾਏ ਜਾ ਰਹੇ ਪਾਰਕ ਅਤੇ ਹੋਰ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਵੀ ਜਾਇਜ਼ਾ ਲਿਆ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਰੋਟ ਜੈਮਲ ਸਿੰਘ ਬਲਾਕ ਅੰਦਰ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ਼ ਜਿਵੈਂ ਪਿੰਡਾਂ ਅੰਦਰ ਪਾਰਕਾਂ ਦਾ ਨਿਰਮਾਣ, ਥਾਪਰ ਮਾਡਲ, ਸਟੇਡੀਅਮ, ਲਾਇਬ੍ਰੇਰੀ, ਸੋਲਰ ਲਾਈਟਾਂ ਅਤੇ ਸ਼ਮਸ਼ਾਨ ਘਾਟ ਦੇ ਨਿਰਮਾਣ ਕਾਰਜ਼ਾਂ ਦਾ ਵੀ ਨਿਰੀਖਣ ਕੀਤਾ ਗਿਆ ਹੈ।
Punjab Post Daily Online Newspaper & Print Media