ਅੰਮ੍ਰਿਤਸਰ, 1 ਫਰਵਰੀ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵੱਲੋਂ ਸਲਾਨਾ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ
ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਧ-ਚੜ ਕੇ ਭਾਗ ਲਿਆ।ਕਾਲਜ ਪ੍ਰਿੰਸੀਪਲ ਪ੍ਰੋ. ਯਸ਼ਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਅਸ਼ਲੀਲਤਾ ਅਤੇ ਲੱਚਰ ਗੀਤਾਂ ਤੋਂ ਦੂਰ ਰਹਿਣ ਅਤੇ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਜ਼ੁੜਣ ਲਈ ਪ੍ਰੇਰਿਤ ਕੀਤਾ।ਉਹਨਾਂ ਬੀ.ਐਸ.ਸੀ ਨਰਸਿੰਗ ਅਤੇ ਜੀ.ਐਨ.ਐਮ ਸੈਸ਼ਨ 2024-2025 ਵਿੱਚ ਆਏ ਨਵੇਂ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਦਿਆਂ ਉਮੀਦ ਜਤਾਈ ਕਿ ਹੋਣਹਾਰ ਵਿਦਿਆਰਥੀ ਇਮਤਿਹਾਨਾਂ ਵਿੱਚ ਪੁਜੀਸ਼ਨਾਂ ਹਾਸਲ ਕਰਕੇ ਸੰਸਥਾ/ਕਾਲਜ ਦਾ ਨਾਮ ਰੋਸ਼ਨ ਕਰਨਗੇ।ਇਸ ਦੇ ਨਾਲ ਹੀ ਉਹਨਾਂ ਵੱਖ-ਵੱਖ ਨਰਸਿੰਗ ਕੋਰਸ ਪਾਸ ਕਰਕੇ ਜਾ ਰਹੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦਿੱਤੀ।ਪ੍ਰੋਗਰਾਮ ਦੇ ਅੰਤ ‘ਚ ਸਭਿਆਚਾਰਕ ਮੁਕਾਬਲਿਆਂ ਦੇ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਇਸ ਮੋਕੇ ਵਾਇਸ ਪ੍ਰਿੰਸੀਪਲ ਡਾ.ਹਰਲੀਨ ਕੌਰ, ਡਾ. ਜਸ਼ਨਦੀਪ ਕੌਰ ਅਤੇ ਹੋਰ ਸਮੂਹ ਸਟਾਫ ਹਾਜ਼ਰ ਸੀ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media