ਭੀਖੀ, 2 ਫਰਵਰੀ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਸਟਾਫ਼ ਮੈਂਬਰਾਂ ਅਤੇ ਬੱਚਿਆਂ ਨੇ ਮਿਲ ਕੇ ਸਰਸਵਤੀ ਮਾਤਾ ਦੀ ਪੂਜਾ ਅਰਚਨਾ ਕੀਤੀ।ਪ੍ਰੀ ਨਰਸਰੀ ਦੇ ਬੱਚੇ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਪੀਲੇ਼ ਰੰਗ ਦਾ ਪਹਿਰਾਵਾ ਪਹਿਨ ਕੇ ਆਏ।ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ ਪਾਵਨ ਤਿਉਹਾਰ ਮੌਕੇ ਭਾਰਤੀ ਸੰਸਕ੍ਰਿਤੀ ਵਿਰਾਸਤ ਅਨੁਸਾਰ 16 ਸੰਸਕਾਰਾਂ ਵਿਚੋਂ ਪੜ੍ਹਨ- ਲਿਖਣ ਦੇ ਬਹੁਮੁੱਲੇ ਸੰਸਕਾਰ ਨੂੰ ਬੱਚਿਆਂ ਦੀ ਪਹਿਲੀ ਗੁਰੂ, ਜੱਗ ਜਣਨੀ ਮਾਂ ਦੇ ਅਸ਼ੀਰਵਾਦ ਸਦਕਾ ਬੱਚੇ ਦਾ ਹੱਥ ਫੜ ਕੇ ਓਂਕਾਰ, ਓਮ ਸ਼ਬਦ ਲਿਖਣਾ ਸਿਖਾਇਆ ਜਾਂਦਾ ਹੈ।ਮਾਂ ਸਰਸਵਤੀ ਦੇਵੀ ਨੂੰ ਵਿੱਦਿਆ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਇਸ ਪਾਵਨ ਤਿਉਹਾਰ ਮੌਕੇ ਇਹ ਕਾਮਨਾ ਕੀਤੀ ਜਾਂਦੀ ਹੈ ਕਿ ਬੱਚੇ ਆਪਣੀ ਜ਼ਿੰਦਗੀ ਵਿਚ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਹੇਠ ਉਚੇ ਮੁਕਾਮ ਹਾਸਲ ਕਰਨ।ਇਨ੍ਹਾਂ ਸਾਰੇ ਬੱਚਿਆਂ ਦਾ ਵਿੱਦਿਆ ਆਰੰਭ ਸੰਸਕਾਰ ਮਾਂ ਸਰਸਵਤੀ ਦੇ ਆਸ਼ੀਰਵਾਦ ਸਦਕਾ ਸੰਪੂਰਨ ਹੋਇਆ।ਬੱਚਿਆਂ ਦੇ ਮਾਤਾ-ਪਿਤਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਅੰਮ੍ਰਿਤ ਲਾਲ ਨੇ ਵੀ ਸ਼ਮੂਲੀਅਤ ਕੀਤੀ।ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਬਸੰਤ ਪੰਚਮੀ ਦਾ ਤਿਉਹਾਰ ਬੌਧਿਕ ਵਿਕਾਸ ਤੇ ਵਾਤਾਵਰਨ ਚੇਤਨਾ ਦਾ ਪ੍ਰਤੀਕ ਹੁੰਦਾ ਹੈ।ਬਚਿਆਂ ਵਲੋਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ ਅਤੇ ਪਤੰਗ ਵੀ ਸਜ਼ਾਏ ਗਏ।ਬੱਚਿਆਂ ਨੂੰ ਪੀਲੇ਼ ਰੰਗ ਦਾ ਪ੍ਰਸ਼ਾਦ ਵੰਡਿਆ ਗਿਆ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …