ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕ੍ਰਿਸ਼ਨਾ ਨਗਰ ਵਲੋਂ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਦੀ ਸਰਪ੍ਰਸਤੀ ਹੇਠ ਸਕੂਲੀ ਵਿਦਿਆਰਥੀ ਦੇ ਲਗਾਏ ਗਏ ਰੰਗਾ-ਰੰਗ ਪ੍ਰਭਾਵਸ਼ਾਲੀ ਬਾਲ ਮੇਲੇ ਨੂੰ ਸੰਬੋਧਨ ਕਰਦਿਆਂ ਮੁੱਖ ਅਧਿਆਪਕਾ ਸ੍ਰੀਮਤੀ ਰਿਚਾਪ੍ਰੀਤ ਨੇ ਸਕੂਲੀ ਵਿਦਿਆਰਥੀਆਂ ਦੇ ਜਿਥੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ੋਸ਼ਲ ਮੀਡੀਆ ਤੋਂ ਬਰਾਬਰ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ।ਉਨ੍ਹਾਂ ਨੇ ਬੱਚਿਆ ਨੂੰ ਭਵਿੱਖ ‘ਚ ਉੱਚ ਮਿਆਰੀ ਸਿੱਖਿਆ ਤੇ ਰੁਜ਼ਗਾਰ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਆਪਣੇ ਸਰੀਰਕ, ਬੌਧਿਕ ਤੇ ਭਾਵਨਾਤਮਿਕ ਵਿਕਾਸ ਲਈ ਖੇਡਾਂ ਦੇ ਮੈਦਾਨ ਮੱਲਣ, ਸਕੂਲੀ ਸਿਲੇਬਸ ਪੜ੍ਹਾਈ ਸਮੇਤ ਉੱਚਾ ਸੁੱਚਾ ਬਾਲ ਸਾਹਿਤ ਤੇ ਆਪਣੇ ਮਾਪਿਆਂ/ਵਾਰਿਸਾਂ ਕੋਲੋਂ ਭਾਵਨਾਤਮਿਕ ਤੌਰ `ਤੇ ਮਜ਼ਬੂਤ ਹੋਣ ਲਈ ਵਿਰਾਸਤੀ ਕਹਾਣੀਆਂ/ਬਾਤਾਂ/ਅਖਾਣ ਸੱਭਿਆਚਾਰ ਨਿੱਠ ਕੇ ਸੁਣੇ ਜਾਣ।ਬਾਲ ਮੇਲੇ ‘ਚ ਓਚੇਚੇ ਤੌਰ ‘ਤੇ ਮੌਜ਼ੂਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਆਈ.ਟੀ ਸਲੂਸ਼ਨਜ਼ ਵਿਭਾਗ ਦੇ ਸੁਪਰਡੈਂਟ ਜਤਿੰਦਰ ਸ਼ਰਮਾ ਨੇ ੱਚਿਆਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣ ਲਈ ਯੋਗਾ ਅਭਿਆਸ ਦੇ ਗੁਰ ਦੱਸੇ ਤੇ ਸਿਖਲਾਈ ਦੇਣ ਤੋਂ ਇਲਾਵਾ ਬੱਚਿਆਂ ਤੇ ਉਨ੍ਹਾਂ ਦੇ ਵਾਰਿਸਾਂ ‘ਚ ਯੋਗਾ ਅਭਿਆਸ ਦਾ ਸਾਹਿਤ ਵੀ ਮੁਫ਼ਤ ਵੰਡਿਆ।ਸ੍ਰੀਮਤੀ ਗਾਇਤਰੀ, ਸ੍ਰੀਮਤੀ ਕਾਂਤਾ, ਕਮਲਜੀਤ ਕੌਰ, ਮੀਨਾਕਸ਼ੀ, ਹਰਪਾਲਜੀਤ ਕੌਰ, ਸੁਖਦੀਪ ਕੌਰ ਆਦਿ ਸਿੱਖਿਆ ਮਾਹਿਰਾਂ ਨੇ ਵੀ ਸੰਬੋਧਨ ਕੀਤਾ ।
Check Also
ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …